ਪੈਟਰੋਲ, ਡੀਜ਼ਲ ਮਹਿੰਗਾ ਹੋਣ ਵਿਚਕਾਰ ਕਿਸਾਨਾਂ ਲਈ ਬੁਰੀ ਖ਼ਬਰ ਹੈ। ਹੁਣ ਟਰੈਕਟਰ ਵੀ ਮਹਿੰਗੇ ਹੋਣ ਜਾ ਰਹੇ ਹਨ। ਐਸਕੌਰਟਸ (Escorts) ਕੰਪਨੀ ਨੇ 21 ਨਵੰਬਰ ਤੋਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਟਰੈਕਟਰਾਂ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ।
ਦਿੱਗਜ ਕੰਪਨੀ ਨੇ ਕਿਹਾ ਕਿ ਕਮੋਡਿਟੀ ਯਾਨੀ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਦੀ ਵਜ੍ਹਾ ਨਾਲ ਇਹ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਐਸਕੌਰਟਸ ਨੇ 28 ਜੂਨ 2021 ਅਤੇ ਅਪ੍ਰੈਲ 2021 ਵਿੱਚ ਵੀ ਕੀਮਤਾਂ ਵਿੱਚ ਵਾਧਾ ਕੀਤਾ ਸੀ। ਉੱਥੇ ਹੀ, ਹੋਰ ਟਰੈਕਟਰ ਕੰਪਨੀਆਂ ਵੀ ਕੀਮਤਾਂ ਵਧਾ ਸਕਦੀਆਂ ਹਨ। ਕੁੱਲ ਮਿਲਾ ਕੇ ਕਿਸਾਨਾਂ ਨੂੰ ਟਰੈਕਟਰ ਖ਼ਰੀਦਣਾ ਹੁਣ ਮਹਿੰਗਾ ਪੈਣ ਵਾਲਾ ਹੈ।
ਹਾਲਾਂਕਿ, ਐਸਕੌਰਟਸ ਨੇ ਅਜੇ ਤੱਕ ਇਹ ਨਹੀਂ ਦੱਸਿਆ ਹੈ ਕਿ ਕਿਸ ਟਰੈਕਟਰ ਦੀ ਕੀਮਤ ਵਿੱਚ ਕਿੰਨਾ ਵਾਧਾ ਕੀਤਾ ਜਾਣਾ ਹੈ। ਕੰਪਨੀ ਨੇ ਹਾਲ ਦੀ ਘੜੀ ਸਿਰਫ ਇੰਨਾ ਕਿਹਾ ਕਿ ਮਾਡਲ ਦੇ ਹਿਸਾਬ ਨਾਲ ਕੀਮਤਾਂ ਵਿੱਚ ਵਾਧਾ ਵੱਖੋ-ਵੱਖ ਹੋਵੇਗਾ। ਗੌਰਤਲਬ ਹੈ ਕਿ ਪਿਛਲੀ ਦਿਨੀਂ ਕੇਂਦਰ ਤੇ ਭਾਜਪਾ ਸ਼ਾਸਤ ਰਾਜਾਂ ਤੇ ਪੰਜਾਬ ਸਰਕਾਰ ਨੇ ਤੇਲ ਕੀਮਤਾਂ ਵਿੱਚ ਕਮੀ ਲਈ ਆਪਣੋ-ਆਪਣੇ ਟੈਕਸਾਂ ਵਿੱਚ ਕਟੌਤੀ ਕੀਤੀ ਸੀ। ਹਾਲਾਂਕਿ, ਕੀਮਤਾਂ ਅਜੇ ਵੀ ਜੇਬ ਲਈ ਗਵਾਰਾ ਨਹੀਂ ਖਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: