Twitter confirms account: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਵਿੱਟਰ ਅਕਾਊਂਟ (@narendramodi_in) ਬੁੱਧਵਾਰ ਦੇਰ ਰਾਤ ਨੂੰ ਹੈਕਰਾਂ ਨੇ ਹੈਕ ਕਰ ਦਿੱਤਾ। ਪਰ ਇਸ ਨੂੰ ਜਲਦੀ ਹੀ ਠੀਕ ਵੀ ਕਰ ਦਿੱਤਾ ਗਿਆ। ਹੁਣ ਇਸ ਪੂਰੇ ਮਾਮਲੇ ‘ਤੇ ਟਵਿੱਟਰ ਦਾ ਇੱਕ ਬਿਆਨ ਆਇਆ ਹੈ, ਜਿਸ ਵਿੱਚ ਉਨ੍ਹਾਂ ਨੇ ਹੈਕਿੰਗ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਇਹ ਹੈਕਿੰਗ ਬਿਲਕੁਲ ਉਸੀ ਤਰ੍ਹਾਂ ਸੀ ਜਿਵੇਂ ਕੁਝ ਦਿਨ ਪਹਿਲਾਂ ਬਰਾਕ ਓਬਾਮਾ, ਐਲਨ ਮਸਕ ਜਿਹੀਆਂ ਮਸ਼ਹੂਰ ਹਸਤੀਆਂ ਦੇ ਖਾਤੇ ਹੈਕ ਕਰਕੇ ਅਤੇ ਬਿਟਕੋਇਨ ਦੀ ਮੰਗ ਕੀਤੀ ਗਈ ਸੀ।
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਰਸਨਲ ਵੈਬਸਾਈਟ narendramodi.in ਦੇ ਟਵਿੱਟਰ ਅਕਾਊਂਟ ‘ਤੇ ਵੈੱਬਸਾਈਟ ਨਾਲ ਜੁੜੇ ਅਤੇ NaMo ਐਪ ਨਾਲ ਜੁੜੇ ਅਪਡੇਟਾਂ ਨੂੰ ਸਾਂਝਾ ਕੀਤਾ ਜਾਂਦਾ ਹੈ। ਇਸ ਸਬੰਧੀ ਟਵਿੱਟਰ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸਾਡੇ ਕੋਲ ਨਰਿੰਦਰ ਮੋਦੀ ਦੀ ਵੈੱਬਸਾਈਟ ਦੇ ਖਾਤੇ ਨਾਲ ਜੋ ਹੋਇਆ ਉਸ ਬਾਰੇ ਜਾਣਕਾਰੀ ਹੈ ਅਤੇ ਅਸੀਂ ਇਸ ਨੂੰ ਸੁਧਾਰਨ ਵਿੱਚ ਲੱਗੇ ਹੋਏ ਹਾਂ। ਟਵਿੱਟਰ ਦੇ ਬੁਲਾਰੇ ਅਨੁਸਾਰ ਅਸੀਂ ਇਸ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਅਕਾਊਂਟ ਤੋਂ ਇਲਾਵਾ ਕਿਸੇ ਹੋਰ ਅਕਾਊਂਟ ‘ਤੇ ਵੀ ਫਰਕ ਪਿਆ ਹੈ ਜਾਂ ਨਹੀਂ।
ਦੱਸ ਦੇਈਏ ਕਿ ਬੁੱਧਵਾਰ ਦੇਰ ਰਾਤ 3 ਵਜੇ ਦੇ ਕਰੀਬ @narendramodi_in ਅਕਾਊਂਟ ਤੋਂ ਇੱਕ ਟਵੀਟ ਕੀਤਾ ਗਿਆ ਸੀ। ਜਿਸ ਵਿੱਚ ਲਿਖਿਆ ਗਿਆ ਸੀ, ‘ਇਹ ਅਕਾਊਂਟ ਜਾਨ ਵਿੱਕ (hckindia@tutanota.com) ਵੱਲੋਂ ਹੈਕ ਕੀਤਾ ਗਿਆ ਹੈ, ਅਸੀਂ ਪੇਟੀਐਮ ਮਾਲ ਨੂੰ ਹੈਕ ਨਹੀਂ ਕੀਤਾ ਹੈ’। ਇਸ ਤੋਂ ਇਲਾਵਾ ਇੱਕ ਟਵੀਟ ਵਿੱਚ ਕ੍ਰਿਪਟੋਕੁਰੰਸੀ ਵੱਲੋਂ ਰਾਸ਼ਟਰੀ ਰਾਹਤ ਫੰਡ ਵਿੱਚ ਪੈਸੇ ਪਾਉਣ ਲਈ ਕਿਹਾ ਗਿਆ ਸੀ । ਹਾਲਾਂਕਿ, ਇਸ ਟਵੀਟ ਤੋਂ ਕੁਝ ਮਿੰਟਾਂ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਗਿਆ ਸੀ ਅਤੇ ਅੱਧੇ ਘੰਟੇ ਦੇ ਅੰਦਰ-ਅੰਦਰ ਟਵਿੱਟਰ ਵੱਲੋਂ ਅਕਾਊਂਟ ਨੂੰ ਸਹੀ ਕਰ ਦਿੱਤਾ ਗਿਆ ਸੀ।