ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ ਨੇ ਆਪਣੀ ਗਲਤੀ ਸਵੀਕਾਰਦਿਆਂ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦਾ ਅਕਾਊਂਟ ਦੁਬਾਰਾ Verified ਕਰ ਦਿੱਤਾ ਹੈ। ਸਰਕਾਰ ਦੀ ਨਾਰਾਜ਼ਗੀ ਤੋਂ ਬਾਅਦ ਟਵਿੱਟਰ ਨੇ ਇਹ ਕਦਮ ਚੁੱਕਿਆ ਹੈ ।
ਸਰਕਾਰ ਵੱਲੋਂ ਸਪੱਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਉਪ-ਰਾਸ਼ਟਰਪਤੀ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸੰਵਿਧਾਨਕ ਅਹੁਦਾ ਹੈ । ਸੰਵਿਧਾਨਕ ਅਹੁਦੇ ਰੱਖਣ ਵਾਲੇ ਵਿਅਕਤੀ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹੁੰਦੇ । ਇਸੇ ਲਈ ਸਰਕਾਰ ਟਵਿਟਰ ਦੇ ਇਸ ਕਾਰਜ ਨੂੰ ਸੰਵਿਧਾਨਕ ਬੇਅਦਬੀ ਦੇ ਨਜ਼ਰੀਏ ਨਾਲ ਦੇਖਦੀ ਹੈ।
ਇਹ ਵੀ ਪੜ੍ਹੋ: ਟਵਿੱਟਰ ਦਾ ਇੱਕ ਹੋਰ ਵੱਡਾ ਐਕਸ਼ਨ, RSS ਮੁਖੀ ਮੋਹਨ ਭਾਗਵਤ ਦੇ Twitter ਅਕਾਊਂਟ ਤੋਂ ਵੀ ਹਟਾਇਆ ਬਲੂ ਟਿਕ
ਇਸ ਤੋਂ ਬਾਅਦ ਟਵਿੱਟਰ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਉਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਟਵਿੱਟਰ ਅਕਾਉਂਟ ਨੂੰ Verified ਕਰ ਦਿੱਤਾ । ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਟਵਿੱਟਰ ਨੇ ਉਪ ਰਾਸ਼ਟਰਪਤੀ ਦੇ ਅਕਾਊਂਟ ਨੂੰ Unverified ਕਰ ਦਿੱਤਾ ਸੀ । ਸਰਕਾਰ ਦੇ ਸਖ਼ਤ ਰੁਖ ਤੋਂ ਬਾਅਦ ਟਵਿੱਟਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ।
ਉਪ-ਰਾਸ਼ਟਰਪਤੀ ਦੇ ਨਿੱਜੀ ਟਵਿੱਟਰ ਹੈਂਡਲ ਤੋਂ ਬਲੂ ਟਿਕ ਨੂੰ ਹਟਾਉਣ ‘ਤੇ ਟਵਿੱਟਰ ਦੇ ਬੁਲਾਰੇ ਨੇ ਕਿਹਾ, “ਜੁਲਾਈ 2020 ਤੋਂ ਉਨ੍ਹਾਂ ਦਾ ਅਕਾਊਂਟ Inactivate ਹੈ। ਸਾਡੀ ਪੁਸ਼ਟੀਕਰਣ ਨੀਤੀ ਦੇ ਅਨੁਸਾਰ ਜੇ ਅਕਾਊਂਟ Inactivate ਹੋ ਜਾਂਦਾ ਹੈ ਤਾਂ ਟਵਿੱਟਰ ਨੀਲਾ ਟਿੱਕ ਅਤੇ Verified ਸਟੇਟਸ ਨੂੰ ਹਟਾ ਸਕਦਾ ਹੈ।”
ਦੱਸ ਦੇਈਏ ਕਿ ਉਪ-ਰਾਸ਼ਟਰਪਤੀ ਤੋਂ ਇਲਾਵਾ ਰਾਸ਼ਟਰਪਤੀ ਸਵੈਸੇਵਕ ਸੰਘ ਦੇ ਦੋ ਸੁਪਰੀਮ ਆਗੂਆਂ ਅਰੁਣ ਕੁਮਾਰ ਤੇ ਸੁਰੇਸ਼ ਸੋਨੀ ਦੇ ਟਵਿੱਟਰ ਅਕਾਊਂਟ ਤੋਂ ਵੀ ਵੈਰੀਫਾਈਡ ਕਰਨ ਵਾਲਾ ਬਲੂ ਟਿੱਕ ਹਟਾ ਲਿਆ ਗਿਆ ਹੈ। ਇਸ ਦੇ ਪਿੱਛੇ ਦਾ ਕਾਰਨ ਹਾਲੇ ਪਤਾ ਨਹੀਂ ਹੈ।
ਇਹ ਵੀ ਪੜ੍ਹੋ: ਮਹਾਮਾਰੀ ਨੇ School Books ਦੀ Market ਵੀ ਕੀਤੀ ਢਹਿ-ਢੇਰੀ, ਸੁਣੋ ਦੁਕਾਨਦਾਰਾਂ ਦੀਆਂ ਧਾਹਾਂ