two ips officers posted: ਉੱਤਰ-ਪ੍ਰਦੇਸ਼ ‘ਚ ਤਾਇਨਾਤ ਦੋ ਆਈ.ਪੀ.ਐੱਸ. ਅਧਿਕਾਰੀਆਂ ਵਿਰੁੱਧ ਸਰਕਾਰ ਦੀ ਜਾਂਚ ਜਾਰੀ ਹੈ।ਭ੍ਰਿਸ਼ਟਾਚਾਰ ਦੇ ਦੋਸ਼ ‘ਚ ਘਿਰੇ ਆਈ.ਪੀ.ਐਸ. ਅਧਿਕਾਰੀ ਅਜੇ ਪਾਲ ਸ਼ਰਮਾ ਅਤੇ ਹਿਮਾਂਸ਼ੂ ਕੁਮਾਰ ਦੇ ਵਿਰੁੱਧ ਵਿਜੀਲੇਂਸ ਨੇ ਸਖਤ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ।ਇਸ ਸਾਲ ‘ਚ ਕਰੀਬ 6 ਮਹੀਨਿਆਂ ਤਕ ਚੱਲੀ ਵਿਜੀਲੇਂਸ ਜਾਂਚ ‘ਚ ਦੋਨਾਂ ਅਧਿਕਾਰੀਆਂ ‘ਤੇ ਲੱਗੇ ਦੋਸ਼ਾਂ ਨੂੰ ਸਹੀ ਠਹਿਰਾਇਆ ਗਿਆ ਹੈ।ਵਿਜੀਲੇਂਸ ਦੀ ਰਿਪੋਰਟ ਦੇ ਬਾਅਦ ਯੂ.ਪੀ. ਦੀ ਯੋਗੀ ਸਰਕਾਰ ਸਖਤ ਕਾਰਵਾਈ ਦਾ ਫੈਸਲਾ ਲੈ ਸਕਦੀ ਹੈ।
ਨੋਇਡਾ ਦੇ ਮੌਜੂਦਾ ਐੱਸ.ਐੱਸ.ਪੀ. ਵੈਭਵ ਕ੍ਰਿਸ਼ਨਾ ਨੇ 5 ਆਈ.ਪੀ.ਐੱਸ. ਅਧਿਕਾਰੀ ਅਜੇ ਪਾਲ ਸ਼ਰਮਾ, ਸੁਧੀਰ ਕੁਮਾਰ ਸਿੰਘ, ਰਾਜੀਵ ਨਰਾਇਣ ਮਿਸ਼ਰਾ, ਗਣੇਸ਼ ਸਾਹਾ ਅਤੇ ਹਿਮਾਂਸ਼ੂ ਕੁਮਾਰ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਸੀ।ਇਸ ਮਾਮਲੇ ‘ਚ ਜਦੋਂ ਜਾਂਚ ਸ਼ੁਰੂ ਹੋਈ ਤਾਂ 3 ਆਈ.ਪੀ.ਐੱਸ ਅਧਿਕਾਰੀ ਸੁਧੀਰ ਕੁਮਾਰ ਸਿੰਘ, ਰਾਜੀਵ ਨਾਰਾਇਣ ਅਤੇ ਗਣੇਸ਼ ਸਾਹਾ ਵਿਰੁੱਧ ਦੋਸ਼ ਸਾਬਤ ਨਹੀਂ ਹੋ ਸਕੇ ਸੀ।ਪਰ ਬਾਅਦ ‘ਚ ਸ਼ੁਰੂ ਹੋਈ ਵਿਜੀਲੇਂਸ ਜਾਂਚ ਦੌਰਾਨ ਅਜੇ ਪਾਲ ਅਤੇ ਹਿਮਾਂਸ਼ੂ ਦੀ ਨਿੱਜੀ ਸੰਪਤੀ ਬਾਰੇ ਵੀ ਜਾਣਕਾਰੀ ਮਿਲੀ ਸੀ।ਇਸਦੇ ਬਾਅਦ ਵਿਜੀਲੇਂਸ ਵਿਭਾਗ ਵਲੋਂ ਜਾਂਚ ਰਿਪੋਰਟ ਸ਼ਾਸ਼ਨ ਨੂੰ ਸੌਂਪ ਦਿੱਤੀ ਗਈ ਹੈ।ਦੋਸ਼ੀ ਆਈ.ਪੀ.ਐੱਸ ਅਧਿਕਾਰੀ ਅਜੇ ਪਾਲ ਹੁਣ ਪੁਲਸ ਸਿਖਲਾਈ ਸਕੂਲ ਉਨਾਓ ਅਤੇ ਹਿਮਾਂਸ਼ੂ ਪੀ.ਏ.ਸੀ. ਈਟਾਵਾ ਵਿੱਚ ਤਾਇਨਾਤ ਹਨ।