union bank of india reduces mclr: ਆਪਣਾ ਘਰ ਜਾਂ ਕਾਰ ਖਰੀਦਣਾ ਹਰ ਇੱਕ ਦਾ ਸੁਪਨਾ ਹੁੰਦਾ ਹੈ। ਆਮ ਤੌਰ ‘ਤੇ ਲੋਕ ਬੈਂਕ ਲੋਨ ਦੀ ਸਹਾਇਤਾ ਨਾਲ ਇਸ ਸੁਪਨੇ ਨੂੰ ਪੂਰਾ ਕਰਦੇ ਹਨ। ਕੋਰੋਨਾ ਯੁੱਗ ਵਿੱਚ, ਬੈਂਕਾਂ ਨੇ ਉਧਾਰ ਦੇਣ ਦੀ ਪ੍ਰਕਿਰਿਆ ਨੂੰ ਕਾਫ਼ੀ ਅਸਾਨ ਬਣਾਇਆ ਹੈ। ਇਸ ਦੇ ਨਾਲ, ਲੋਨ ਦੀਆਂ ਵਿਆਜ ਦੀਆਂ ਦਰਾਂ ਵੀ ਘਟਾ ਦਿੱਤੀਆਂ ਗਈਆਂ ਹਨ। ਇਸ ਵਿੱਚ ਪਬਲਿਕ ਸੈਕਟਰ ਯੂਨੀਅਨ ਬੈਂਕ ਆਫ਼ ਇੰਡੀਆ ਵੀ ਸ਼ਾਮਿਲ ਹੈ। ਯੂਨੀਅਨ ਬੈਂਕ ਆਫ ਇੰਡੀਆ ਨੇ ਫੰਡ ਦੀ ਮਾਰਜਿਨਲ ਲਾਗਤ ਅਧਾਰਤ ਲੋਨ ਵਿਆਜ ਦਰ (ਐਮਸੀਐਲਆਰ) ਵਿੱਚ 0.05 ਫ਼ੀਸਦੀ ਦੀ ਕਟੌਤੀ ਕੀਤੀ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਬੈਂਕ ਦੇ ਇਸ ਫੈਸਲੇ ਤੋਂ ਬਾਅਦ ਪ੍ਰਚੂਨ ਕਰਜ਼ਿਆਂ ਦੀਆਂ ਵਿਆਜ ਦਰਾਂ ਹੇਠਾਂ ਆ ਗਈਆਂ ਹਨ। ਬੈਂਕ ਨੇ ਇੱਕ ਬਿਆਨ ‘ਚ ਕਿਹਾ ਕਿ ਐਮਸੀਐਲਆਰ ਇੱਕ ਸਾਲ ਦੇ ਕਾਰਜਕਾਲ ਵਾਲੇ ਕਰਜ਼ਿਆਂ ਉੱਤੇ 7.25 ਫ਼ੀਸਦੀ ਤੋਂ ਘਟਾ ਕੇ 7.20 ਫ਼ੀਸਦੀ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ ਇੱਕ ਦਿਨ ਅਤੇ ਇੱਕ ਮਹੀਨੇ ਦੇ ਕਰਜ਼ਿਆਂ ‘ਚ ਕਟੌਤੀ ਕਰਨ ਤੋਂ ਬਾਅਦ ਵਿਆਜ ਦਰ 6.75 ਫ਼ੀਸਦੀ ਹੋ ਗਈ ਹੈ। ਦੱਸ ਦੇਈਏ ਕਿ ਜੁਲਾਈ 2019 ਤੋਂ ਬਾਅਦ, ਬੈਂਕ ਨੇ ਹੁਣ ਤੱਕ 15 ਵਾਰ ਵਿਆਜ ਦਰ ਘਟਾ ਦਿੱਤੀ ਹੈ। ਯੂਨੀਅਨ ਬੈਂਕ ਦੀ ਤਰ੍ਹਾਂ, ਪਬਲਿਕ ਸੈਕਟਰ ਦੇ ਬੈਂਕ ਇੰਡੀਅਨ ਓਵਰਸੀਜ਼ ਬੈਂਕ, ਨੇ ਵੀ ਐਮਸੀਐਲਆਰ ਨੂੰ 0.10 ਫ਼ੀਸਦੀ ਘਟਾ ਦਿੱਤਾ ਹੈ। ਬੈਂਕ ਨੇ ਇੱਕ ਸਾਲ ਲਈ ਕਰਜ਼ੇ ‘ਤੇ ਵਿਆਜ਼ ਦਰ ਨੂੰ 7.65 ਫ਼ੀਸਦੀ ਤੋਂ ਘਟਾ ਕੇ 7.55 ਫ਼ੀਸਦੀ ਕਰ ਦਿੱਤਾ ਹੈ। ਇਹ ਰੇਟ ਪਿੱਛਲੇ ਵੀਰਵਾਰ ਤੋਂ ਲਾਗੂ ਹਨ।