United nation says 18 million people : ਜੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਉੱਥੇ ਭਾਰਤੀ ਜ਼ਰੂਰ ਮਿਲ ਜਾਣਗੇ, ਪਰ ਹੁਣ ਭਾਰਤ ਦੂਜੇ ਦੇਸ਼ਾਂ ਵਿੱਚ ਪ੍ਰਵਾਸੀਆਂ ਦੀ ਗਿਣਤੀ ਦੇ ਮਾਮਲੇ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਸਾਰ, 2020 ਵਿੱਚ, ਦੇਸ਼ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੀ ਗਿਣਤੀ 18 ਮਿਲੀਅਨ, ਭਾਵ ਇੱਕ ਕਰੋੜ 80 ਲੱਖ ਹੈ। ਇਹ ਪ੍ਰਵਾਸੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਭਾਰਤ ਦੇ ਜ਼ਿਆਦਾਤਰ ਲੋਕ ਯੂਏਈ, ਅਮਰੀਕਾ ਅਤੇ ਸਾਊਦੀ ਅਰਬ ਵਿੱਚ ਰਹਿੰਦੇ ਹਨ। ਆਰਥਿਕ ਅਤੇ ਸਮਾਜਿਕ ਮਾਮਲਿਆਂ ਲਈ ਸੰਯੁਕਤ ਰਾਸ਼ਟਰ ਦੇ ਜਨਸੰਖਿਆ ਵਿਭਾਗ ਦੁਆਰਾ ਜਾਰੀ ਕੀਤੀ ਗਈ ਅੰਤਰਰਾਸ਼ਟਰੀ ਮਾਈਗ੍ਰੇਸ਼ਨ 2020 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਆਬਾਦੀ ਦਾ ਪਰਵਾਸ ਬਹੁਤ ਵੱਖਰਾ ਹੈ। ਭਾਰਤ ਤੋਂ ਪਰਵਾਸ ਕਰਨ ਵਾਲਿਆਂ ਦੀ ਗਿਣਤੀ ਵਿਸ਼ਵ ਵਿੱਚ ਸਭ ਤੋਂ ਵੱਧ ਹੈ, ਜੋ ਵੱਖ-ਵੱਖ ਦੇਸ਼ਾਂ ਵਿੱਚ ਹੈ।
2020 ਵਿੱਚ ਭਾਰਤ ਦੇ 18 ਮਿਲੀਅਨ (ਇੱਕ ਕਰੋੜ 80 ਲੱਖ) ਲੋਕ ਦੇਸ਼ ਤੋਂ ਬਾਹਰ ਰਹਿ ਰਹੇ ਸਨ। ਪ੍ਰਵਾਸੀਆਂ ਦੇ ਮਾਮਲੇ ਵਿੱਚ ਦੂਜੇ ਪ੍ਰਮੁੱਖ ਦੇਸ਼ ਮੈਕਸੀਕੋ (11 ਮਿਲੀਅਨ), ਰੂਸ (11 ਮਿਲੀਅਨ), ਚੀਨ (10 ਮਿਲੀਅਨ) ਅਤੇ ਸੀਰੀਆ (8 ਮਿਲੀਅਨ) ਹਨ। ਭਾਰਤ ਦੇ ਸਭ ਤੋਂ ਵੱਧ ਲੋਕ ਸੰਯੁਕਤ ਅਰਬ ਅਮੀਰਾਤ (3.5ਮਿਲੀਅਨ), ਸੰਯੁਕਤ ਰਾਜ (ਅਮਰੀਕਾ )(7.7 ਮਿਲੀਅਨ) ਅਤੇ ਸਾਊਦੀ ਅਰਬ (2.5. ਮਿਲੀਅਨ) ਵਿੱਚ ਰਹਿ ਰਹੇ ਹਨ। ਰਿਪੋਰਟ ਤੋਂ ਇਲਾਵਾ, ਭਾਰਤੀ ਮੂਲ ਦੇ ਲੋਕ ਵੱਡੀ ਗਿਣਤੀ ਵਿੱਚ ਆਸਟ੍ਰੇਲੀਆ, ਕੈਨੇਡਾ, ਕੁਵੈਤ, ਓਮਾਨ, ਕਤਰ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਵੀ ਰਹਿੰਦੇ ਹਨ।
ਇਹ ਵੀ ਦੇਖੋ : ਬੇਸਿੱਟਾ ਰਹੀ ਕਿਸਾਨਾਂ ਦੀ ਮੀਟਿੰਗ ਬਾਹਰ ਆਏ ਕਿਸਾਨਾਂ ਨੇ ਕਰ ਦਿੱਤੇ ਵੱਡੇ ਐਲਾਨ, ਸੁਣੋ Live