Uttarakhand glacier burst : ਬੀਤੇ ਦਿਨ ਉਤਰਾਖੰਡ ਵਿੱਚ ਕੁਦਰਤੀ ਆਫ਼ਤ ਨੇ ਫਿਰ ਤਬਾਹੀ ਮਚਾ ਦਿੱਤੀ ਹੈ। ਗਲੇਸ਼ੀਅਰ ਦੇ ਟੁੱਟਣ ਕਾਰਨ ਚਮੋਲੀ ਵਿੱਚ ਇੱਕ ਵੱਡਾ ਨੁਕਸਾਨ ਹੋਇਆ, ਜਿੱਥੇ ਕਾਫ਼ੀ ਕੁੱਝ ਵਹਿ ਗਿਆ। ਇਸ ਹਾਦਸੇ ਵਿੱਚ ਪਲਾਂਟ ਤੋਂ ਲੈ ਕੇ ਪੁੱਲ ਅਤੇ ਮਕਾਨ ਤੱਕ ਦਾ ਨੁਕਸਾਨ ਹੋਇਆ ਹੈ। ਹੁਣ ਤੱਕ ਕੁੱਲ 15 ਲਾਸ਼ਾਂ ਮਿਲੀਆਂ ਹਨ, ਜਦਕਿ 200 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਸਥਾਨਕ ਪ੍ਰਸ਼ਾਸਨ ਤੋਂ ਲੈ ਕੇ ਸੈਨਾ ਤੱਕ, ਹੁਣ ਰੈਸਕਿਊ ਵਿੱਚ ਲੱਗੀ ਹੋਈ ਹੈ ਅਤੇ ਰਾਜ-ਕੇਂਦਰ ਸਰਕਾਰ ਮਿਲ ਕੇ ਕੰਮ ਕਰ ਰਹੀ ਹੈ। ਤਪੋਵਨ ਸੁਰੰਗ ਦੇ ਕੋਲ ਆਈਟੀਬੀਪੀ ਦਾ ਰੈਸਕਿਊ ਅਭਿਆਨ ਚੱਲ ਰਿਹਾ ਹੈ, ਹੁਣ ਇੱਥੇ ਸਨੈਫਰ ਕੁੱਤੇ ਦੀ ਮਦਦ ਲਈ ਜਾ ਰਹੀ ਹੈ। ਅੱਜ ਸਵੇਰ ਤੋਂ ਹੀ ਉਤਰਾਖੰਡ ਵਿੱਚ ਏਅਰਫੋਰਸ ਰੈਸਕਿਊ ਓਪਰੇਸ਼ਨ ਵਿੱਚ ਜੁਟੀ ਹੋਈ ਹੈ। ਇੱਥੇ, ਐਮਆਈ ਅਤੇ ਚਿਨੁਕ ਦੁਆਰਾ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੇਹਰਾਦੂਨ ਤੋਂ ਵੀ ਜੋਸ਼ੀਮਠ ਵਿਖੇ ਸੈਨਿਕ ਭੇਜੇ ਜਾ ਰਹੇ ਹਨ। ਚਮੋਲੀ ਦੇ ਨੇੜਲੇ ਪਿੰਡ ਰੈਨੀ ਵਿੱਚ ਵੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇੱਥੇ ਹੀ ਰਿਸ਼ੀ ਗੰਗਾ ਪ੍ਰਾਜੈਕਟ ਤਬਾਹ ਹੋਇਆ ਹੈ, ਜਿੱਥੇ ਕੁੱਝ ਲੋਕਾਂ ਦੇ ਦੱਬੇ ਹੋਣ ਦੀ ਆਸ਼ੰਕਾ ਹੈ।
ਉਤਰਾਖੰਡ ਪੁਲਿਸ ਦਾ ਕਹਿਣਾ ਹੈ ਕਿ, ਅਸੀਂ ਕੱਲ੍ਹ ਹੋਈ ਕੁਦਰਤੀ ਆਫ਼ਤ ਨਾਲ ਬਹੁਤ ਹੱਦ ਤੱਕ ਨਜਿੱਠ ਚੁੱਕੇ ਹਾਂ। ਲੱਗਭਗ 202 ਲਾਪਤਾ ਲੋਕਾਂ ਵਿੱਚੋਂ, ਲਗਾਤਾਰ ਲੋਕ ਰਿਪੋਰਟ ਕਰ ਰਹੇ ਹਨ, ਤਪੋਵਾਨ ਦੀ ਛੋਟੀ ਸੁਰੰਗ ਤੋਂ 12 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਦੂਜੀ ਸੁਰੰਗ ਦਾ ਮਲਬਾ ਬਾਹਰ ਕੱਢਿਆ ਜਾ ਰਿਹਾ ਹੈ। ਜਿਸ ਤਰ੍ਹਾਂ ਦੀਆਂ ਤਸਵੀਰਾਂ ਚਮੋਲੀ ਤੋਂ ਆਈਆਂ ਸਨ, ਉਨ੍ਹਾਂ ਨੇ ਫਿਰ 2013 ਦੇ ਭਿਆਨਕ ਦ੍ਰਿਸ਼ ਨੂੰ ਅੱਖਾਂ ਅੱਗੇ ਲਿਆ ਦਿੱਤਾ। ਹਾਲਾਂਕਿ, ਇਸ ਵਾਰ ਪ੍ਰਸ਼ਾਸਨ ਵੱਲੋਂ ਤੁਰੰਤ ਰਿਐਕਟ ਕੀਤਾ ਗਿਆ। ਫੌਜ, ਹਵਾਈ ਸੈਨਾ, ਨੇਵੀ, ਐਨਡੀਆਰਐਫ (NDRF) ਸਮੇਤ ਕਈ ਏਜੰਸੀਆਂ ਬਚਾਅ ਕਾਰਜਾਂ ਵਿੱਚ ਲੱਗੀਆ ਹੋਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਈ ਵਾਰ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਹਰ ਸੰਭਵ ਮਦਦ ਦਾ ਭਰੋਸਾ ਜਤਾਇਆ ਹੈ।