vikas dubey encounter case: ਲਖਨਊ : ਉੱਤਰ ਪ੍ਰਦੇਸ਼ ਸਰਕਾਰ ਨੇ ਗੈਂਗਸਟਰ ਵਿਕਾਸ ਦੂਬੇ ਮੁੱਠਭੇੜ (ਐਨਕਾਊਂਟਰ) ਮਾਮਲੇ ਵਿੱਚ ਇੱਕ ਮੈਂਬਰ ਨਿਆਂਇਕ ਕਮੇਟੀ ਦਾ ਗਠਨ ਕੀਤਾ ਹੈ। ਸੇਵਾ ਮੁਕਤ ਜੱਜ ਇਸ ਮਾਮਲੇ ਦੀ ਪੜਤਾਲ ਕਰਨਗੇ। ਉਹ ਦੋ ਮਹੀਨਿਆਂ ਵਿੱਚ ਜਾਂਚ ਰਿਪੋਰਟ ਸਰਕਾਰ ਨੂੰ ਸੌਂਪਣਗੇ। ਇਹ ਕਮਿਸ਼ਨ ਕਾਨਪੁਰ ਬਿੱਕਰੂ ਕੇਸ ਅਤੇ 3 ਜੁਲਾਈ ਤੋਂ 10 ਜੁਲਾਈ ਦਰਮਿਆਨ ਹੋਏ ਸਾਰੇ ਮੁਠਭੇੜ ਦੀ ਜਾਂਚ ਲਈ ਬਣਾਇਆ ਗਿਆ ਹੈ। ਜਸਟਿਸ ਸ਼ਸ਼ੀਕਾਂਤ ਅਗਰਵਾਲ ਦੀ ਪ੍ਰਧਾਨਗੀ ਹੇਠ ਇੱਕ ਮੈਂਬਰੀ ਕਮਿਸ਼ਨ ਬਣਾਇਆ ਗਿਆ ਹੈ। ਯੋਗੀ ਸਰਕਾਰ ਨੇ ਪਿੱਛਲੇ ਦਿਨੀਂ ਵਿਕਾਸ ਦੂਬੇ ਨਾਲ ਜੁੜੇ ਹੋਰ ਮਾਮਲਿਆਂ ਉੱਤੇ ਐਸਆਈਟੀ ਦਾ ਗਠਨ ਕੀਤਾ ਸੀ। ਐਸਆਈਟੀ ਅਪਰਾਧ ਦੀ ਦੁਨੀਆ ‘ਚ ਵਿਕਾਸ ਦੁਬੇ ਦੇ ਕੱਦ ਦੀ ਪੜਤਾਲ ਕਰੇਗੀ। ਐਸਆਈਟੀ ਜਾਂਚ ਕਰੇਗੀ ਕਿ ਵਿਕਾਸ ਦੂਬੇ ਖਿਲਾਫ ਕਿਹੜੇ ਕੇਸ ਦਰਜ ਕੀਤੇ ਗਏ ਸਨ। ਪੁਲਿਸ ਅਤੇ ਪ੍ਰਸ਼ਾਸਨ ਦੇ ਕਿਹੜੇ ਲੋਕਾਂ ਨੇ ਉਸਦੀ ਮਦਦ ਕੀਤੀ ਅਤੇ ਉਸ ਦੇ ਖਿਲਾਫ ਕਾਰਵਾਈ ਕਰਨ ਤੋਂ ਬਚਦੇ ਰਹੇ। ਇਸ ਕੜੀ ‘ਚ ਅੱਜ ਐਸਆਈਟੀ ਦੀ ਟੀਮ ਬੀਕਰੂ ਪਿੰਡ ਪਹੁੰਚੀ। ਡੀਐਮ, ਏਡੀਜੀ ਅਤੇ ਐਸਐਸਪੀ ਸਮੇਤ ਸਾਰੇ ਉੱਚ ਅਧਿਕਾਰੀ ਪਿੰਡ ਪਹੁੰਚੇ। ਅਧਿਕਾਰੀਆਂ ਨੇ ਦੱਸਿਆ ਕਿ ਵਿਕਾਸ ਦੂਬੇ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਵੇਗੀ।
ਐਸਆਈਟੀ ਜਾਂਚ ਕਰੇਗੀ ਕਿ ਵਿਕਾਸ ਦੂਬੇ ਖਿਲਾਫ ਦਰਜ ਕੇਸਾਂ ਦੀ ਗਿਣਤੀ ‘ਚ ਕੀ ਕਾਰਵਾਈ ਕੀਤੀ ਗਈ ਹੈ। ਕੀ ਇਹ ਕਾਰਵਾਈ ਉਸਨੂੰ ਸਜ਼ਾ ਦੇਣ ਲਈ ਕਾਫ਼ੀ ਸੀ? ਇਸਦੀ ਜ਼ਮਾਨਤ ਰੱਦ ਕਰਨ ਲਈ ਕੀ ਕਾਰਵਾਈ ਕੀਤੀ ਗਈ ਵਿਕਾਸ ਦੁਬੇ ਖਿਲਾਫ ਲੋਕਾਂ ਦੀਆਂ ਕਿੰਨੀਆਂ ਸ਼ਿਕਾਇਤਾਂ ਮਿਲੀਆਂ ਸਨ। ਕਿਹੜੇ ਅਫਸਰਾਂ ਨੇ ਜਨਤਕ ਸ਼ਿਕਾਇਤਾਂ ਦੀ ਪੜਤਾਲ ਕੀਤੀ ਅਤੇ ਨਤੀਜਾ ਕੀ ਨਿਕਲਿਆ। ਪਿੱਛਲੇ ਇੱਕ ਸਾਲ ਵਿੱਚ ਕਿੰਨੇ ਪੁਲਿਸ ਮੁਲਾਜ਼ਮ ਉਸਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਵਿੱਚੋਂ ਕਿੰਨੇ ਉਸਦੇ ਨਾਲ ਸਨ। ਵਿਕਾਸ ਦੁੱਬੇ ਤੇ ਗੈਂਗਸਟਰ ਐਕਟ, ਗੁੰਡਾ ਐਕਟ ਅਤੇ ਐਨਐਸਏ ਲਗਾਉਣ ਵਿੱਚ ਕਿਹੜੇ ਅਧਿਕਾਰੀ ਲਾਪ੍ਰਵਾਹੀ ਕਰਦੇ ਸਨ। ਵਿਕਾਸ ਅਤੇ ਉਸ ਦੇ ਗਿਰੋਹ ਕੋਲ ਹਥਿਆਰਾਂ ਬਾਰੇ ਪੁਲਿਸ ਨੂੰ ਕਿਉਂ ਪਤਾ ਨਹੀਂ ਸੀ?
ਟੀਮ ਇਸ ਗੱਲ ਦੀ ਵੀ ਜਾਂਚ ਕਰੇਗੀ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ। ਇੰਨੇ ਜੁਰਮ ਹੋਣ ਦੇ ਬਾਵਜੂਦ ਕਿਹੜੇ ਅਫਸਰਾਂ ਨੇ ਵਿਕਾਸ ਅਤੇ ਉਸਦੇ ਸਾਥੀਆਂ ਨੂੰ ਹਥਿਆਰਾਂ ਦੇ ਲਾਇਸੈਂਸ ਦਿੱਤੇ ਸਨ। ਲਗਾਤਾਰ ਜੁਰਮ ਕਰਨ ਤੋਂ ਬਾਅਦ ਕਿਸਨੇ ਉਸਦਾ ਲਾਇਸੈਂਸ ਰੱਦ ਨਹੀਂ ਕੀਤਾ। ਵਿਕਾਸ ਅਤੇ ਉਸਦੇ ਸਾਥੀਆਂ ਨੇ ਗੈਰ ਕਾਨੂੰਨੀ ਢੰਗ ਨਾਲ ਕਿੰਨਾ ਕੁ ਜਾਇਦਾਦ ਬਣਾਈ ਹੈ। ਵਿਕਾਸ ਅਤੇ ਉਸਦੇ ਸਾਥੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਜਾਇਦਾਦ ਬਣਾਉਣ ਦੀ ਆਗਿਆ ਦੇਣ ਵਿੱਚ ਕਿਹੜੇ ਅਧਿਕਾਰੀ ਸ਼ਾਮਿਲ ਹਨ। ਵਿਕਾਸ ਅਤੇ ਉਸਦੇ ਸਾਥੀਆਂ ਨੇ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। ਜੇ ਵਿਕਾਸ ਅਤੇ ਉਸਦੇ ਸਾਥੀਆਂ ਨੇ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ, ਤਾਂ ਕਬਜ਼ਾ ਕਰਨ ਦੀ ਆਗਿਆ ਦੇਣ ਅਤੇ ਕਬਜ਼ਾ ਖਾਲੀ ਨਾ ਕਰਨ ਲਈ ਜ਼ਿੰਮੇਵਾਰ ਅਧਿਕਾਰੀ ਕੌਣ ਹਨ?