Voters clash with cisf in Purnia: ਬਿਹਾਰ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਅਤੇ ਤੀਜੇ ਪੜਾਅ ਦੌਰਾਨ ਪੂਰਨੀਆ ਤੋਂ ਵੱਡੀ ਖ਼ਬਰ ਆਈ ਹੈ। ਇੱਥੇ ਬੂਥ ਨੰਬਰ 282 ‘ਤੇ ਵੋਟਰਾਂ ਦੀ ਸੁਰੱਖਿਆ ਬਲਾਂ ਨਾਲ ਝੜਪ ਹੋਈ ਹੈ। ਦੱਸਿਆ ਗਿਆ ਹੈ ਕਿ ਵੋਟਾਂ ਪਾਉਣ ਲਈ ਲਾਈਨ ਵਿੱਚ ਖੜੇ ਇੱਕ ਵਿਅਕਤੀ ਨੂੰ ਸੀਆਈਐਸਐਫ ਦੇ ਜਵਾਨ ਨੇ ਡੰਡਾ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਵਿਵਾਦ ਵੱਧਦਾ ਗਿਆ। ਇਸ ਸਮੇਂ ਦੌਰਾਨ ਪੁਲਿਸ ਨੂੰ ਲਾਠੀਆਂ ਚਲਾਉਣੀਆਂ ਪਈਆਂ। ਜਾਣਕਾਰੀ ਮਿਲੀ ਹੈ ਕਿ ਇੱਥੇ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ। ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਪੂਰਨੀਆ ਦੀ ਧਮਦਹਾ ਅਸੈਂਬਲੀ ਦੇ ਅਲੀਗੰਜ ਵਿਖੇ ਬੂਥ ਨੰਬਰ 282 ਤੇ ਸ਼ਾਂਤਮਈ ਮਤਦਾਨ ਚੱਲ ਰਿਹਾ ਸੀ। ਵੋਟਰਾਂ ਦੀ ਇੱਕ ਲਾਈਨ ਲੱਗੀ ਹੋਈ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਸੀਆਈਐਸਐਫ ਦੇ ਇੱਕ ਜਵਾਨ ਨੇ ਇੱਕ ਵੋਟਰ ਨੂੰ ਲਾਈਨ ਸਿੱਧੀ ਕਰਨ ਲਈ ਡੰਡਾ ਮਾਰ ਦਿੱਤਾ, ਜਿਸ ਤੋਂ ਬਾਅਦ ਵਿਵਾਦ ਵੱਧ ਗਿਆ। ਜਿਸ ਤੋਂ ਬਾਅਦ ਵੋਟਰਾਂ ਨੇ ਜਲਦੀ ਹੀ ਸੁਰੱਖਿਆ ਬਲਾਂ ‘ਤੇ ਹਾਵੀ ਹੋਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਲਈ ਲਾਠੀਚਾਰਜ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ ਹੀ ਲਾਠੀ ਚਾਰਜ ਸ਼ੁਰੂ ਹੋਇਆ ਤਾਂ ਮੌਕੇ ‘ਤੇ ਭਗਦੜ ਮੱਚ ਗਈ। ਜੇਕਰ ਲੋਕਾਂ ਦੀ ਮੰਨੀਏ ਤਾਂ ਸਥਿਤੀ ‘ਤੇ ਕਾਬੂ ਪਾਉਣ ਲਈ ਸੁਰੱਖਿਆ ਕਰਮਚਾਰੀਆਂ ਨੇ ਹਵਾਈ ਫਾਇਰ ਵੀ ਕੀਤੇ। ਸੁਰੱਖਿਆ ਕਰਮਚਾਰੀਆਂ ਨੇ ਚਾਰ ਤੋਂ ਪੰਜ ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਦੌਰਾਨ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪਿੰਡ ਵਾਸੀਆਂ ਨੇ ਤਿੰਨ ਪਿੰਡ ਵਾਸੀਆਂ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਵੋਟਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਜ਼ਰਬੰਦ ਕੀਤੇ ਪਿੰਡ ਦੇ ਲੋਕਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਹ ਓਦੋਂ ਤੱਕ ਵੋਟ ਨਹੀਂ ਪਾਉਣਗੇ।