weather forecast updates,IMD Alert dehli weather : ਦਿੱਲੀ’ਚ ਇੱਕ ਵਾਰ ਫਿਰ ਮੌਸਮ ‘ਚ ਬਦਲਾਵ ਆਇਆ ਹੈ।ਸੋਮਵਾਰ ਸਵੇਰੇ ਆਸਮਾਨ ‘ਚ ਕਾਲੇ ਬੱਦਲ ਛਾਏ ਹੋਏ ਸਨ।ਮੌਸਮ ਵਿਭਾਗ ਮੁਤਾਬਿਕ ਦਿੱਲੀ’ਚ ਅਗਲੇ ਦੋ ਦਿਨਾਂ ਤਕ ਭਾਰੀ ਬਾਰਿਸ਼ ਦੇ ਆਸਾਰ ਹਨ।ਮੌਸਮ ਦੇ ਬਦਲਦੇ ਆਸਾਰ ਨੂੰ ਦੇਖਦਿਆਂ ਵਿਭਾਗ ਨੇ ਦਿੱਲੀ ਐੱਨ.ਸੀ.ਆਰ. ਇਲਾਕੇ ‘ਚ ਯੈਲੋ ਅਲਰਟ ਜਾਰੀ ਕੀਤਾ ਹੈ।ਹਾਂਲਾਂਕਿ, ਬੁੱਧਵਾਰ ਤਕ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ।ਮੌਸਮ ਵਿਭਾਗ ਨੇ ਅਨੁਮਾਨ ਮੁਤਾਬਕ ਐੱਨ.ਆਰ.ਸੀ.ਕੁਝ ਇਲਾਕਿਆਂ ‘ਚ 28 ਅਗਸਤ ਤਕ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਅੱਧੇ ਤੋਂ ਵੱਧ ਹਿੰਦੁਸਤਾਨ’ਚ ਮੂਸਲਾਧਾਰ ਬਾਰਿਸ਼ ਹੋਣ ਦੇ ਆਸਾਰ ਹਨ ਅਤੇ ਮੱਧ ਪ੍ਰਦੇਸ਼ ‘ਚ ਬੀਤੇ ਦੋ ਦਿਨਾਂ ‘ਚ ਸਭ ਤੋਂ ਵੱਧ ਤਬਾਹੀ ਮੱਚੀ ਹੈ।ਪਹਾੜੀ ਇਲਾਕਿਆਂ ‘ਚ ਲੋਕਾਂ ਦੀਆਂ ਮੁਸ਼ਕਿਲਾਂ ਇੰਨੀਆਂ ਵੱਧ ਚੁੱਕੀਆਂ ਹਨ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ।ਬੰਗਾਲ ਦੀ ਖਾੜੀ’ਤੇ ਦਬਾਅ ਬਣਿਆ ਹੋਇਆ ਸੀ ਜਿਸ ਕਾਰਨ ਮੱਧ ਪ੍ਰਦੇਸ਼, ਰਾਜਸਥਾਨ,ਪੱਛਮੀ ਬੰਗਾਲ,ਗੁਜਰਾਤ,ਦਿੱਲੀ,ਹਰਿਆਣਾ,ਪੰਜਾਬ,ਓਡੀਸ਼ਾ,ਬਿਹਾਰ ਅਤੇ ਝਾਰਖੰਡ ਸਮੇਤ ਕਈ ਰਾਜਾਂ ‘ਚ ਇਸ ਮਹੀਨੇ ਦੇ ਆਖੀਰ ਤਕ ਬਾਰਿਸ਼ ਹੋ ਸਕਦੀ ਹੈ।ਉੱਤਰ-ਪ੍ਰਦੇਸ਼ ਦੇ ਕਈ ਜ਼ਿਲੇ ਕੁਦਰਤੀ ਆਫਤਾਂ ਦੀ ਲਪੇਟ ‘ਚ ਹਨ, ਸੂਬੇ ਦੇ 16 ਜ਼ਿਲਿਆਂ’ਚ ਹੜ੍ਹ ਦਾ ਕਹਿਰ ਟੁੱਟਿਆ ਹੈ।ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ।