West Bengal Election: ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਸ ਬਾਰੇ ਸੀ.ਐੱਮ ਮਮਤਾ ਬੈਨਰਜੀ ਨੇ ਕਿਹਾ ਕਿ ਅੱਜ “ਅਸੀਂ 291 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਰਹੇ ਹਾਂ, ਜਿਸ ਵਿਚ 51 ਮਹਿਲਾ ਉਮੀਦਵਾਰ ਅਤੇ 42 ਮੁਸਲਿਮ ਉਮੀਦਵਾਰ ਸ਼ਾਮਲ ਹਨ। ਮੈਂ ਭਵਾਨੀਪੁਰ ਸੀਟ ਨੂੰ ਛੱਡ ਕੇ ਨੰਦੀਗਰਾਮ ਤੋਂ ਚੋਣ ਲੜਾਗੀ। ਮਮਤਾ ਨੇ ਉਮੀਦਵਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਮੈਂ ਲੋਕਾਂ ਦਾ ਆਸ਼ੀਰਵਾਦ ਚਾਹੁੰਦਾ ਹਾਂ। ਮੇਰੇ ਤੇ ਵਿਸ਼ਵਾਸ ਕਰੋ ਸਿਰਫ ਤ੍ਰਿਣਮੂਲ ਕਾਂਗਰਸ ਹੀ ਬੰਗਾਲ ਦੇ ਵਿਕਾਸ ਲਈ ਕੰਮ ਕਰ ਸਕਦੀ ਹੈ, ਤਾਂ ਜੋ ਬੰਗਾਲ ਦੇਸ਼ ਦਾ ਚੋਟੀ ਦਾ ਰਾਜ ਬਣ ਸਕੇ। ਅਸੀਂ ਪਿਛਲੇ 10 ਸਾਲਾਂ ਵਿੱਚ ਬਹੁਤ ਸਖਤ ਮਿਹਨਤ ਕੀਤੀ ਹੈ।ਕੋਰੋਨਾ ਅਤੇ ਅਮਫਾਨ ਤੂਫਾਨ ਵਰਗੀਆਂ ਬਿਪਤਾਵਾਂ ਤੇ ਕਾਬੂ ਪਾ ਚੁੱਕੇ ਹਨ। ਅਸੀਂ ਵਧੀਆ ਕੰਮ ਕੀਤਾ ਹੈ।
ਮਮਤਾ ਦੇ ਕਰੀਬੀਆ ਦਾ ਕਹਿਣਾ ਹੈ ਕਿ ਦੀਦੀ ਸ਼ੁੱਕਰਵਾਰ ਨੂੰ ਆਪਣਾ ਲੱਕੀ ਦਿਨ ਮੰਨਦੀ ਹੈ। ਇਸ ਕਰਕੇ, ਉਨ੍ਹਾਂ ਨੇ ਉਮੀਦਵਾਰਾਂ ਦੀ ਘੋਸ਼ਣਾ ਕਰਨ ਲਈ ਇਸ ਦਿਨ ਦੀ ਚੋਣ ਕੀਤੀ। ਤੁਹਾਨੂੰ ਦੱਸ ਦਈਏ ਕਿ ਸਾਲ 2011 ਅਤੇ 2016 ਵਿਚ ਵੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਟੀਐਮਸੀ ਭਵਨ ਤੋਂ ਹੀ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਸੀ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਨੰਦੀਗਰਾਮ ਸੀਟ ਤੋਂ ਚੋਣ ਲੜੇਗੀ। ਮੰਨਿਆ ਜਾ ਰਿਹਾ ਹੈ ਕਿ ਉਹ ਸੁਵੇਂਦੂ ਅਧਿਕਾਰੀ ਨਾਲ ਸਿੱਧੀ ਟੱਕਰ ਲਵੇਗੀ, ਪਰ ਭਾਜਪਾ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਇਹ ਸਾਫ ਹੋ ਜਾਵੇਗਾ।ਜਾਣਕਾਰੀ ਅਨੁਸਾਰ ਟੀਐਮਸੀ ਦੀ ਆਪਣੀ ਸੂਚੀ ਵਿੱਚ 291 ਉਮੀਦਵਾਰ ਹਨ। ਇਸ ਵਿਚ 100 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ।