ਤੁਸੀ ਅਕਸਰ ਹੀ ਧੋਖਾਧੜੀ ਦੇ ਮਾਮਲਿਆਂ ਬਾਰੇ ਸੁਣਿਆ ਹੋਵੇਗਾ, ਪਰ ਬਿਹਾਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਬਿਹਾਰ ‘ਚ ਇੱਕ ਪਤਨੀ ‘ਤੇ 39 ਲੱਖ ਰੁਪਏ ਲੈ ਕੇ ਫਰਾਰ ਹੋਣ ਦਾ ਦੋਸ਼ ਲੱਗਿਆ ਹੈ।
ਦਰਅਸਲ ਪਤੀ ਨੇ ਇਹ ਰਕਮ ਜ਼ਮੀਨ ਵੇਚ ਕੇ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾਈ ਸੀ। ਦੋਸ਼ ਹੈ ਕਿ ਪਤਨੀ ਖਾਤੇ ਵਿੱਚ ਸਿਰਫ 11 ਰੁਪਏ ਛੱਡ ਕੇ ਬਾਕੀ ਸਾਰੇ ਪੈਸੇ ਲੈ ਕੇ ਆਪਣੇ ਗੁਆਂਢੀ ਨਾਲ ਭੱਜ ਗਈ। ਘਟਨਾ ਪਟਨਾ ਦੇ ਬਹਿਟਾ ਦੀ ਹੈ। ਫਰਾਰ ਔਰਤ ਦੋ ਬੱਚਿਆਂ ਦੀ ਮਾਂ ਹੈ। ਪਤੀ ਨੇ ਉਹ ਪੈਸਾ ਸ਼ਹਿਰ ਵਿੱਚ ਜ਼ਮੀਨ ਲੈਣ ਲਈ ਰੱਖਿਆ ਸੀ। ਜਾਣਕਾਰੀ ਅਨੁਸਾਰ ਪਤੀ ਨੇ ਆਪਣੀ ਜੱਦੀ ਜਾਇਦਾਦ ਵੇਚ ਕੇ ਸ਼ਹਿਰ ਵਿੱਚ ਘਰ ਬਣਾਉਣ ਲਈ 39 ਲੱਖ ਰੁਪਏ ਜਮ੍ਹਾਂ ਕਰਵਾਏ ਸਨ। ਹੁਣ ਪਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਬਹਿਟਾ ਕੌੜਿਆਂ ਦੇ ਵਸਨੀਕ ਬ੍ਰਿਜਕਿਸ਼ੋਰ ਸਿੰਘ ਦਾ ਵਿਆਹ 14 ਸਾਲ ਪਹਿਲਾਂ ਬਿੰਦਗਾਵਾ, ਭੋਜਪੂ ਦੀ ਰਹਿਣ ਵਾਲੀ ਪ੍ਰਭਾਤੀ ਦੇਵੀ ਨਾਲ ਹੋਇਆ ਸੀ। ਉਨ੍ਹਾਂ ਦਾ ਇੱਕ ਬੇਟਾ ਅਤੇ ਇੱਕ ਬੇਟੀ ਵੀ ਹੈ। ਬ੍ਰਜ ਕਿਸ਼ੋਰ ਸਿੰਘ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਪਿੰਡ ਤੋਂ ਇਲਾਵਾ ਬਿਹਟਾ ਵਿੱਚ ਕਿਰਾਏ ਦਾ ਮਕਾਨ ਲਿਆ ਸੀ। ਇਹ ਉਹ ਥਾਂ ਹੈ ਜਿੱਥੇ ਪ੍ਰਭਾਤੀ ਦੇਵੀ ਆਪਣੇ ਬੱਚਿਆਂ ਨਾਲ ਰਹਿੰਦੀ ਸੀ। ਘਰ ਦਾ ਖਰਚਾ ਚਲਾਉਣ ਲਈ ਬ੍ਰਿਜ ਕਿਸ਼ੋਰ ਖੁਦ ਗੁਜਰਾਤ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਸੇਵਾ ਸਿੰਘ ਸੇਖਵਾਂ ਨੇ ਫੜ੍ਹਿਆ AAP ਦਾ ਝਾੜੂ, ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ
ਬ੍ਰਿਜ ਕਿਸ਼ੋਰ ਨੇ ਦੱਸਿਆ ਕਿ ਆਪਣੀ ਪਤਨੀ ਦੇ ਕਹਿਣ ‘ਤੇ ਉਸ ਨੇ ਪਿੰਡ ਦੀ ਜੱਦੀ ਜਾਇਦਾਦ ਵੇਚ ਦਿੱਤੀ ਅਤੇ ਆਪਣੀ ਪਤਨੀ ਦੇ ਖਾਤੇ ਵਿੱਚ 39 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਫਿਰ ਇੱਕ ਹਫ਼ਤਾ ਪਹਿਲਾਂ, ਆਪਣੀ ਪਤਨੀ ਦੇ ਕਹਿਣ ‘ਤੇ ਹੀ ਉਹ ਘਰ ਤੋਂ ਵਾਪਿਸ ਗੁਜਰਾਤ ਆਇਆ ਸੀ। ਪਰ ਜਦੋਂ ਉਹ ਪਿੰਡ ਦੇ ਘਰ ਤੋਂ ਕਿਰਾਏ ਦੇ ਮਕਾਨ ‘ਤੇ ਪਹੁੰਚਿਆ ਤਾਂ ਉੱਥੇ ਤਾਲਾ ਲੱਗਾ ਹੋਇਆ ਸੀ। ਜਦੋਂ ਬ੍ਰਿਜ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਤਾਂ ਨੰਬਰ ਬੰਦ ਸੀ। ਮਕਾਨ ਮਾਲਕ ਨੂੰ ਪੁੱਛਣ ‘ਤੇ ਪਤਾ ਲੱਗਾ ਕਿ ਪ੍ਰਭਾਤੀ ਨੇ ਸਵੇਰੇ 5:00 ਵਜੇ ਘਰ ਖਾਲੀ ਕਰ ਦਿੱਤਾ ਸੀ। ਬ੍ਰਿਜ ਕਿਸ਼ੋਰ ਨੇ ਆਪਣੇ ਪੱਧਰ ‘ਤੇ ਆਪਣੀ ਪਤਨੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਕੁੱਝ ਵੀ ਪਤਾ ਨਹੀਂ ਲੱਗਿਆ। ਅਖੀਰ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਅਨੁਸਾਰ ਪੁਲਿਸ ਜਾਂਚ ਵਿੱਚ ਇਹ ਪਾਇਆ ਗਿਆ ਹੈ ਕਿ ਪ੍ਰਭਾਤੀ ਦਾ ਇੱਕ ਨੌਜਵਾਨ ਨਾਲ ਅਫੇਅਰ ਚੱਲ ਰਿਹਾ ਸੀ, ਜਿਸਦੇ ਖਾਤੇ ਵਿੱਚ ਉਸਨੇ 26 ਲੱਖ ਰੁਪਏ ਟਰਾਂਸਫਰ ਕੀਤੇ ਸਨ, ਜਦਕਿ ਬਾਕੀ 13 ਲੱਖ ਰੁਪਏ ਚੈੱਕ ਰਾਹੀਂ ਕੱਡਵਾਏ ਗਏ ਸਨ। ਵਰਤਮਾਨ ਵਿੱਚ, ਖਾਤੇ ਵਿੱਚ ਸਿਰਫ 11 ਰੁਪਏ ਹਨ। ਫਿਲਹਾਲ ਇਸ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ।
ਇਹ ਵੀ ਦੇਖੋ : ‘ਆਪ’ ‘ਚ ਸ਼ਾਮਿਲ ਹੋਣ ਤੋਂ ਪਹਿਲਾ ਸੇਵਾ ਸਿੰਘ ਸੇਖ਼ਵਾਂ ਦੇ ਬੇਟੇ ਦਾ ਵੱਡਾ ਬਿਆਨ Daily Post ਨਾਲ ਖ਼ਾਸ ਮੁਲਾਕਾਤ ਦੇਖੋ…