ਦਿੱਲੀ ਦੇ ਲਾਲ ਕਿਲ੍ਹੇ ਨੂੰ ਭਾਵੇਂ ਦੇਸ਼ ਦੀ ਵਿਰਾਸਤ ਮੰਨਿਆ ਜਾਂਦਾ ਹੈ ਪਰ ਇੱਕ ਔਰਤ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ‘ਤੇ ਆਪਣਾ ਹੱਕ ਜਤਾਇਆ ਹੈ। ਦਿੱਲੀ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਔਰਤ ਨੇ ਦਾਅਵਾ ਸੀ ਕੀਤਾ ਕਿ ਉਹ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਦੇ ਪੜਪੋਤੇ ਦੀ ਵਿਧਵਾ ਹੈ।
ਇਸ ਲਈ, ਪਰਿਵਾਰ ਦੀ ਕਾਨੂੰਨੀ ਵਾਰਸ ਹੋਣ ਦੇ ਨਾਤੇ, ਉਹ ਲਾਲ ਕਿਲੇ ਦੀ ਮਾਲਕ ਹੈ। ਇਸ ਪਟੀਸ਼ਨ ‘ਚ ਔਰਤ ਨੇ ਖੁਦ ਨੂੰ ਕਾਨੂੰਨੀ ਵਾਰਸ ਦੱਸਦੇ ਹੋਏ ਲਾਲ ਕਿਲੇ ਦੀ ਮਲਕੀਅਤ ਉਸ ਨੂੰ ਸੌਂਪਣ ਦੀ ਬੇਨਤੀ ਕੀਤੀ ਸੀ। ਹਾਲਾਂਕਿ ਅਦਾਲਤ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਔਰਤ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਲਾਲ ਕਿਲ੍ਹੇ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਸੀ ਅਤੇ ਉਸ ਨੂੰ ਇਸ ਦੀ ਮਲਕੀਅਤ ਦਿੱਤੀ ਜਾਣੀ ਚਾਹੀਦੀ ਹੈ। ਪਟੀਸ਼ਨ ਨੂੰ ਖਾਰਜ ਕਰਦਿਆਂ ਜਸਟਿਸ ਰੇਖਾ ਪੱਲੀ ਦੇ ਸਿੰਗਲ ਬੈਂਚ ਨੇ ਕਿਹਾ ਕਿ 150 ਸਾਲ ਤੋਂ ਵੱਧ ਸਮੇਂ ਬਾਅਦ ਅਦਾਲਤ ਤੱਕ ਪਹੁੰਚ ਕੀਤੀ ਗਈ ਸੀ ਅਤੇ ਜੋ ਜਾਇਜ਼ ਨਹੀਂ ਸੀ। ਇਸ ਤਰ੍ਹਾਂ ਅਦਾਲਤ ਨੇ ਔਰਤ ਦੇ ਦਿਲਚਸਪ ਦਾਅਵੇ ਨੂੰ ਰੱਦ ਕਰ ਦਿੱਤਾ। ਪਟੀਸ਼ਨਕਰਤਾ ਸੁਲਤਾਨਾ ਬੇਗਮ ਨੇ ਕਿਹਾ ਕਿ ਉਹ ਬਹਾਦਰ ਸ਼ਾਹ ਜ਼ਫ਼ਰ ਦੇ ਪੜਪੋਤੇ ਮਿਰਜ਼ਾ ਮੁਹੰਮਦ ਬੇਦਾਰ ਬਖਤ ਦੀ ਪਤਨੀ ਹੈ, ਜਿਸ ਦੀ 22 ਮਈ 1980 ਨੂੰ ਮੌਤ ਹੋ ਗਈ ਸੀ।
ਪਟੀਸ਼ਨਕਰਤਾ ਨੇ ਕਿਹਾ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਮਨਮਾਨੇ ਢੰਗ ਨਾਲ ਮੁਗਲ ਸ਼ਾਸਕ ਤੋਂ ਉਸ ਦੇ ਅਧਿਕਾਰ ਖੋਹ ਲਏ ਸਨ। ਜੱਜ ਨੇ ਕਿਹਾ, ‘ਮੇਰਾ ਇਤਿਹਾਸ ਦਾ ਗਿਆਨ ਬਹੁਤ ਕਮਜ਼ੋਰ ਹੈ ਪਰ ਤੁਸੀਂ ਦਾਅਵਾ ਕੀਤਾ ਸੀ ਕਿ 1857 ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਤੁਹਾਡੇ ਨਾਲ ਬੇਇਨਸਾਫ਼ੀ ਕੀਤੀ ਗਈ ਸੀ। ਫਿਰ 150 ਸਾਲ ਦੀ ਦੇਰੀ ਕਿਉਂ ਹੋਈ? ਤੁਸੀਂ ਇੰਨੇ ਸਾਲਾਂ ਤੋਂ ਕੀ ਕਰ ਰਹੇ ਸੀ?’
ਵੀਡੀਓ ਲਈ ਕਲਿੱਕ ਕਰੋ -: