Yogendra yadav nishan sahib : ਗਣਤੰਤਰ ਦਿਵਸ ਮੌਕੇ ਦਿੱਲੀ ਦੀਆਂ ਸੜਕਾਂ ‘ਤੇ ਅਜੀਬ ਨਜ਼ਾਰਾ ਨੂੰ ਵੇਖਿਆ ਗਿਆ ਹੈ। ਦਿੱਲੀ ਦੀਆ ਸੜਕਾਂ ‘ਤੇ ਅੱਜ ਕਿਸਾਨਾਂ ਵਲੋਂ ਇੱਕ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਹਾਲਾਂਕਿ ਕਈ ਥਾਵਾਂ ‘ਤੇ ਕਿਸਾਨ ਅਤੇ ਜਵਾਨ ਇੱਕ-ਦੂਜੇ ਦੇ ਸਾਹਮਣੇ ਨਜ਼ਰ ਆਏ ਸਨ। ਸ਼ਾਂਤਮਈ ਟਰੈਕਟਰ ਪਰੇਡ ਦੌਰਾਨ ਝੜਪਾਂ ਵੀ ਹੋਈਆਂ ਹਨ। ਜਿਸ ਤੋਂ ਬਾਅਦ ਕੁੱਝ ਨੌਜਵਾਨ ਲਾਲ ਕਿਲ੍ਹੇ ਵਿਖੇ ਪਹੁੰਚ ਗਏ ਸੀ। ਇਸ ਦੌਰਾਨ ਲਾਲ ਕਿਲ੍ਹੇ ਦੇ ਉਸ ਪੋਲ ‘ਤੇ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਜਿੱਥੋਂ ਪ੍ਰਧਾਨ ਮੰਤਰੀ 15 ਅਗਸਤ ਨੂੰ ਤਿਰੰਗਾ ਝੰਡਾ ਲਹਿਰਾਉਂਦੇ ਹਨ। ਲਾਲ ਕਿਲ੍ਹੇ ਤੋਂ ਨਿਸ਼ਾਨ ਸਾਹਿਬ ਲਹਿਰਾਉਣ ਤੋਂ ਬਾਅਦ ਸਵਰਾਜ ਪਾਰਟੀ ਦੇ ਸੰਸਥਾਪਕ ਯੋਗੇਂਦਰ ਯਾਦਵ ਨੇ ਕਿਹਾ ਕਿ ਅੱਜ ਦਿੱਲੀ ਦੀਆਂ ਸੜਕਾਂ ‘ਤੇ ਸ਼ਾਨਦਾਰ ਨਜ਼ਾਰਾ ਹੈ। ਉਸ ਨੇ ਕਿਹਾ ਕਿ ਹੁਣ ਤੱਕ ਗਣ ਥੱਲੇ ਸੀ, ਤੰਤਰ ਉਪਰ ਹੋ ਗਿਆ ਸੀ। ਅੱਜ ਗਣ ਉੱਪਰ ਆ ਗਿਆ ਹੈ। ਯੋਗੇਂਦਰ ਯਾਦਵ ਨੇ ਕਿਹਾ ਕਿ ਗਣਤੰਤਰ ਲਈ ਇਸ ਤੋਂ ਖੂਬਸੂਰਤ ਦ੍ਰਿਸ਼ ਨਹੀਂ ਹੋ ਸਕਦਾ।
ਯੋਗੇਂਦਰ ਯਾਦਵ ਨੇ ਕਿਹਾ ਕਿ ਕਿਸਾਨਾਂ ਨੇ ਫੈਸਲਾ ਲਿਆ ਸੀ ਕਿ ਅੱਜ ਅਸੀਂ ਉਸ ਜਗ੍ਹਾ ਤੋਂ ਅੱਗੇ ਵਧਾਂਗੇ, ਜਿੱਥੇ ਪਿੱਛਲੇ ਡੇਢ ਮਹੀਨੇ ਤੋਂ ਬੈਰੀਕੇਡ ਲਗਾ ਕੇ ਸਾਨੂੰ ਰੋਕਿਆ ਗਿਆ ਹੈ। ਹਾਲਾਂਕਿ ਨੌਜਵਾਨਾਂ ਵਲੋਂ ਇੱਥੇ ਲਾਲ ਕਿਲ੍ਹੇ ਦੇ ਤਿਰੰਗੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਲੋਕ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਕਿਸਾਨਾਂ ਨੇ ਪਹਿਲਾਂ ਹੀ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਸੀ।
ਇਹ ਵੀ ਦੇਖੋ : ਦਿੱਲੀ ਦੀਆਂ ਸੜਕਾਂ ‘ਤੇ ਆਇਆ ਕਿਸਾਨਾਂ ਦਾ ਹੜ੍ਹ, ਵੇਖਦੀ ਰਹਿ ਗਈ ਦਿੱਲੀ ਪੁਲਿਸ, Live ਤਸਵੀਰਾਂ !