Yogendra yadav says: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਇਸ ਪ੍ਰਦਰਸ਼ਨ ਦੇ ਵਿਚਕਾਰ ਅੱਜ ਕਿਸਾਨ ਜਥੇਬੰਦੀਆਂ ਵਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਯੋਗੇਂਦਰ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਦੇ ਵਲੋਂ 5 ਝੂਠ ਬੋਲੇ ਗਏ ਹਨ। ਜਿਨ੍ਹਾਂ ਬਾਰੇ ਬੋਲਦਿਆਂ ਯੋਗੇਂਦਰ ਯਾਦਵ ਨੇ ਕਿਹਾ ਕਿ ਸਰਕਾਰ ਨੇ ਪਹਿਲਾ ਝੂਠ ਬੋਲਿਆ ਸੀ ਕਿ ਇਨ੍ਹਾਂ ਬਿੱਲਾਂ ਦਾ ਵਿਰੋਧ ਕਿਸਾਨ ਨਹੀਂ ਵਿਚੋਲੀਏ ਕਰ ਰਹੇ ਨੇ, ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੀਡੀਆ ਖੁਦ ਦੇਖੇ ਟ੍ਰਾਲੀਆਂ ਵਿੱਚ ਜਾਂ ਕੇ ਦੇਖੇ ਕੇ ਟ੍ਰਾਲੀਆਂ ਵਿੱਚ ਵਿਚੋਲੀਏ ਬੈਠੇ ਨੇ, ਆੜ੍ਹਤੀਏ ਬੈਠੇ ਨੇ ਜਾਂ ਫਿਰ ਕਿਸਾਨ ਬੈਠੇ ਹਨ। ਦੂਜਾ ਝੂਠ ਇਹ ਸੀ ਕਿ ਕਿਸਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ, ਪਰ ਕੀ ਕਿਸਾਨ ਦੁੱਧ ਪੀਂਦੇ ਬੱਚੇ ਹਨ ਜਿਹਨਾਂ ਨੂੰ ਵਰਗਲਾਇਆ ਜਾ ਸਕਦਾ ਹੈ? ਉਨ੍ਹਾਂ ਕਿਹਾ ਕੇ ਪੰਜਾਬ ਦੇ ਬੱਚ-ਬੱਚੇ ਨੂੰ ਵੀ ਸਚਾਈ ਪਤਾ ਹੈ। ਤੁਹਾਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ, ਉਨ੍ਹਾਂ ਦੇ ਬਾਰੇ ਸੋਚਣਾ ਪਏਗਾ।
ਤੀਜਾ ਝੂਠ ਇਹ ਸੀ ਕਿ ਸਰਕਾਰ ਨੇ ਕਿਹਾ ਸੀ ਕਿ ਇਹ ਸਿਰਫ ਪੰਜਾਬ ਦਾ ਅੰਦੋਲਨ ਹੈ ਹੋਰ ਕਿਸੇ ਵੀ ਸਟੇਟ ਦਾ ਕਿਸਾਨ ਸ਼ਾਮਿਲ ਨਹੀਂ ਹੈ- ਬਲਕਿ ਸਚਾਈ ਤਾਂ ਇਹ ਹੈ ਕਿ ਪੰਜਾਬ ਨੇ ਇਸ ਅੰਦੋਲਨ ਵਿੱਚ ਲੀਡ ਕੀਤਾ ਹੈ, ਮੇਧਾ ਪਾਟਕਰ, ਪ੍ਰਤਿਭਾ ਸ਼ਿਦੇ, ਗੁਰਨਾਮ ਸਿੰਘ, ਕੱਕਾ ਜੀ ਐਮ.ਪੀ ਵਰਗੇ ਕਿਸਾਨਾਂ ਆਗੂ ਇਸ ਵਿੱਚ ਸ਼ਾਮਿਲ ਹਨ। ਚੌਥਾ ਝੂਠ ਸੀ ਕਿ ਅੰਦੋਲਨ ਦੀ ਕੋਈ ਲੀਡਰਸ਼ਿਪ ਹੀ ਨਹੀਂ ਹੈ, ਪਰ ਕਿਸਾਨਾਂ ਦੀਆਂ 30 ਜਥੇਬੰਦੀਆਂ ਸ਼ਾਮਿਲ ਨੇ, ਜੋ ਹਰ ਰੋਜ਼ ਮੀਟਿੰਗਾਂ ਕਰਦੇ ਹਨ ਅਤੇ ਕੌਮੀ ਪੱਧਰ ਤੇ ਵੀ ਸੰਯੁਕਤ ਕਿਸਾਨ ਮੋਰਚਾ ਅੰਦੋਲਨ ਨਾਲ ਚਲਾ ਰਹੇ ਹਨ। ਬਲਕਿ ਪੂਰੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਜੋ ਇੱਕ ਵਧੀਆ ਲੀਡਰਸ਼ਿਪ ਦੀ ਉਦਾਹਰਣ ਹੈ। ਸਰਕਾਰ ਨੇ ਪੰਜਵਾਂ ਝੂਠ ਬੋਲਿਆ ਸੀ ਕਿ ਇਹ ਅੰਦੋਲਨ ਸਿਆਸੀ ਵਿਰੋਧੀ ਪਾਰਟੀਆਂ ਨੇ ਚਲਾਇਆ ਹੈ, ਜਦਕਿ ਸੱਚ ਇਹ ਹੈ ਕਿ ਪੰਜਾਬ ਦੀਆਂ ਇਹਨਾਂ ਜਥੇਬੰਦੀਆਂ ਨੇ ਕੈਪਟਨ ਦੇ ਘਰ ਦੇ ਬਾਹਰ ਮੋਰਚਾ ਲਾ ਕੇ ਕੈਪਟਨ ਨੂੰ ਚੈਲੇਂਜ ਕੀਤਾ ਸੀ, ਅਤੇ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਜੋ ਅੱਜ ਮੋਦੀ ਸਰਕਾਰ ਨੂੰ ਚੈਲੇਂਜ ਕਰ ਰਹੀਆਂ ਹਨ।
ਇਸ ਤੋਂ ਇਲਾਵਾ ਯੋਗੇਂਦਰ ਯਾਦਵ ਨੇ ਬੋਲਦਿਆਂ ਕਿਹਾ ਕਿ ਇਸ ਦੇਸ਼ ਵਿੱਚ ਇਹ ਪੈਸ਼ਨ ਬਣ ਗਿਆ ਹੈ ਕਿ ਜੇ ਕੋਈ ਮੁਸਲਮਾਨ ਪ੍ਰੋਟੈਸਟ ਵਿੱਚ ਦਿਖੇ ਤਾਂ ਉਸ ਨੂੰ ਇਸਲਾਮਿਕ ਕਹਿ ਦਿੱਤਾ ਜਾਂਦਾ ਹੈ, ਜੇ ਕੋਈ ਸਿੱਖ ਦਿਖੇ ਤਾਂ ਉਸ ਪ੍ਰੋਟੈਸਟ ਨੂੰ ਖਾਲਸਤਾਨੀ ਕਹਿ ਦਿੱਤਾ ਜਾਂਦਾ ਹੈ, ਜੋ ਨਹੀਂ ਹੋਣਾ ਚਾਹੀਦਾ। ਦੇਸ਼ ਵਿੱਚ ਦੇਸ਼ ਦੇ ਕਿਸੇ ਕਾਨੂੰਨ ਵਿਰੋਧ ਲੋਕਤੰਤਰੀ ਤਰੀਕੇ ਨਾਲ ਅਵਾਜ ਬੁਲੰਦ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਬੋਲਣ ਵਾਲੇ ਖੁਦ ਆਪਣੇ ਆਪ ਵਿੱਚ ਦੇਸ਼ ਧ੍ਰੋਹੀ ਹਨ। ਉਨ੍ਹਾਂ ਕਿਹਾ ਕੀ ਕੁੱਝ ਦਿਨ ਪਹਿਲਾ ਦੇਸ਼ ਦੇ ਬਾਰਡਰ ਤੇ ਇੱਕ ਜਵਾਨ ਸ਼ਹੀਦ ਹੋਇਆ ਸੀ ਜਿਸ ਦੇ ਪਿਤਾ ਵੀ ਇਸ ਅੰਦੋਲਨ ਵਿੱਚ ਸ਼ਾਮਿਲ ਸਨ, ਇਸ ਲਈ ਉਨ੍ਹਾਂ ਬਾਰੇ ਅਜਿਹਾ ਬੋਲਣਾ ਬਹੁਤ ਸ਼ਰਮਨਾਕ ਹੈ। ਹਰਿਆਣਾ ਦੇ ਮੁਖ ਮੰਤਰੀ ਬਾਰੇ ਕਿਹਾ ਕਿ ਉਹ ਕੁੱਝ ਵੀ ਕਹਿਣ ਪਰ ਹਰਿਆਣੇ ਦੇ ਕਿਸਾਨ ਇਸ ਅੰਦੋਲਨ ਵਿੱਚ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਤਿੰਨ ਨਵੇਂ ਕਾਨੂੰਨ ਕਿਸਾਨ ਦੇ ਖਿਲਾਫ ਹਨ, ਇਸ ਲਈ ਇਨ੍ਹਾਂ ਸਾਰੇ 3 ਕਾਨੂੰਨਾਂ ਨੂੰ ਵਾਪਿਸ ਲਿਆ ਜਾਵੇ, ਇਸ ਤੋਂ ਘੱਟ ਕਿਸਾਨਾਂ ਨੂੰ ਕੁੱਝ ਵੀ ਮਨਜ਼ੂਰ ਨਹੀਂ ਹੈ।
ਇਹ ਵੀ ਦੇਖੋ : ਇਕੱਲਿਆਂ ਨਹੀਂ ਜਿੱਤਿਆ ਜਾਣਾ ਕਿਸਾਨੀ ਸੰਘਰਸ਼, ਇਕੱਠ ‘ਚ ਆਏ ਲੋਕਾਂ ਦਾ ਨਹੀਂ ਹੋਣਾ ਚਾਹੀਦਾ ਵਿਰੋਧ