ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲੇ ਮੰਤਰੀ ਮੰਡਲ ਦਾ ਵਿਸਤਾਰ ਹੋ ਗਿਆ ਹੈ। ਅੱਜ ਸ਼ਾਮ ਰਾਜਪਾਲ ਆਨੰਦੀ ਬੇਨ ਪਟੇਲ ਨੇ 4 ਨੇਤਾਵਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ।
ਮੰਤਰੀ ਅਹੁਦੇ ਦੀ ਸਹੁੰ ਲੈਣ ਵਾਲਿਆਂ ਵਿਚ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਓਮ ਪ੍ਰਕਾਸ਼ ਰਾਜਭਰ, ਭਾਜਪਾ ਵਿਧਾਨ ਪ੍ਰੀਸ਼ਦ ਮੈਂਬਰ ਦਾਰਾ ਸਿੰਘ ਚੌਹਾਨ, ਰਾਸ਼ਟਰੀ ਲੋਕ ਦਲ ਦੇ ਵਿਧਾਇਕ ਅਨਿਲ ਕੁਮਾਰ ਤੇ ਭਾਜਪਾ ਦੇ ਸਾਹਿਬਾਬਾਦ ਤੋਂ ਵਿਧਾਇਕ ਸੁਨੀਲ ਸ਼ਰਮਾ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ।
ਇਸ ਮੌਕੇ ਸਾਰੇ ਨਵੇਂ ਮੰਤਰੀਆਂ ਨੂੰ ਯੋਗੀ ਆਦਿਤਿਆਨਾਥ ਨੇ ਵਧਾਈ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ‘ਤੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਵਿਚ ਅੱਜ ਮੰਤਰੀ ਅਹੁਦੇ ਦੀ ਸਹੁੰ ਲੈਣ ਵਾਲੇ ਸਾਰੇ ਸਾਥੀਆਂ ਨੂੰ ਹਾਰਦਿਕ ਵਧਾਈ। ਤੁਹਾਡੇ ਸਾਰਿਆਂ ਦੇ ਉਜਵਲ ਕਾਰਜਕਾਲ ਲਈ ਮੇਰੀਆਂ ਸ਼ੁਭਕਾਮਨਾਵਾਂ।
ਓਮ ਪ੍ਰਕਾਸ਼ ਰਾਜਭਰ ਦੇ ਪੁੱਤਰ ਅਰੁਣ ਰਾਜਭਰ ਨੇ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ ਪ੍ਰਧਾਨ ਮੰਤਰੀ ਜੀ ਨੂੰ ਧੰਨਵਾਦ ਕਰਦਾ ਹੈ। ਸਾਡੇ ਪਿਤਾ ਜੀ ਨੇ ਜੋ ਸੰਘਰਸ਼ ਕੀਤਾ ਤੁਹਾਡੇ ਸਾਹਮਣੇ ਉਹ ਅੱਜ ਦਿਖਾਈ ਦੇਵੇਗਾ। ਅਸੀਂ ਛੋਟੇ ਤੇ ਗਰੀਬ ਪਰਿਵਾਰ ਤੋਂ ਨਿਕਲ ਕੇ ਇਥੇ ਪਹੁੰਚੇ ਹਾਂ। ਅਸੀਂ ਦੇਸ਼ ਦੀ ਜਨਤਾ ਦੀ ਲੜਾਈ ਸੜਕ ਤੋਂ ਸਦਨ ਤੱਕ ਕਰਦੇ ਰਹੇ ਹਾਂ।
ਇਹ ਵੀ ਪੜ੍ਹੋ : Jeff Bezos ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, , ਕੁੱਲ ਜਾਇਦਾਦ ਹੋਈ 200 ਬਿਲੀਅਨ ਡਾਲਰ, ਮਸਕ ਨੂੰ ਪਛਾੜਿਆ
ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਬਾਅਦ ਓਮ ਪ੍ਰਕਾਸ਼ ਰਾਜਭਰ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਿਚ ਸੂਬਾ ਤਰੱਕੀ ਕਰ ਰਿਹਾ ਹੈ। ਅਸੀਂ 2024 ਦੀਆਂ ਲੋਕ ਸਭਾ ਚੋਣਾਂ ਲਈ ਕੰਮ ਕਰਾਂਗੇ ਤੇ ਸੂਬੇ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਦਰਜ ਕਰਾਂਗੇ।
ਵੀਡੀਓ ਲਈ ਕਲਿੱਕ ਕਰੋ -: