ਪੰਜਾਬ ‘ਚ ਚੋਣਾਂ ਦੇ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਜਲੰਧਰ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਦੇਰ ਰਾਤ ਨੀਟੂ ਕਾਂਗਰਸੀ ਉਮੀਦਵਾਰ ਚੰਨੀ ਨੂੰ ਸਮਰਥਨ ਦੇਣ ਲਈ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।
ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਚੰਨੀ ਕਹਿ ਰਹੇ ਹਨ ਕਿ ਮੇਰੇ ਕੋਲ ਬਹੁਤ ਹੀ ਪਿਆਰੇ ਸਭ ਦੇ ਪਿਆਰੇ ਨੀਟੂ ਸ਼ਟਰਾਂਵਾਲੇ ਆਏ ਹਨ। ਮੈਨੂੰ ਇਨ੍ਹਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ। ਮੈ ਡਰ-ਡਰ ਕੇ ਇਲੈਕਸ਼ਨ ਕੱਢਿਆ ਮੈਨੂੰ ਇਹ ਸੀ ਇਹ ਮੇਰੇ ਤੋਂ ਜ਼ਿਆਦਾ ਵੋਟਾਂ ਲੈਣਗੇ। ਪਰ ਇਹ ਸਾਡੇ ਕੋਲ ਆ ਗਏ ਤੇ ਕਿਹਾ ਕਿ ਜੇ ਮੈਂ ਜਿੱਤ ਵੀ ਗਿਆ ਤਾਂ ਵੀ ਤੁਹਾਡਾ ਸਮਰਥ ਕਰਾਂਗਾ।
ਨੀਟੂ ਨੇ ਕਿਹਾ- ਦੇਸ਼ ਵਿੱਚ ਹੋਰ ਪਾਰਟੀਆਂ ਵੀ ਹਨ ਅਤੇ ਕਾਂਗਰਸ ਨੇ ਵੀ ਕੰਮ ਕੀਤਾ। ਪਰ ਮੈਂ ਕਾਂਗਰਸ ਦੇ ਕੰਮ ਤੋਂ ਜ਼ਿਆਦਾ ਪ੍ਰਭਾਵਿਤ ਹਾਂ, ਇਸੇ ਲਈ ਮੈਂ ਅਜਿਹਾ ਕਰਨ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਜਲੰਧਰ 2023 ਉਪ-ਚੋਣ ‘ਚ ਵੋਟਾਂ ਦੀ ਗਿਣਤੀ ਦੌਰਾਨ ਆਜ਼ਾਦ ਉਮੀਦਵਾਰ ਨੀਟੂ ਸ਼ਤਰਾਂਵਾਲਾ ਹਰ ਚੋਣ ‘ਚ ਆਪਣੀਆਂ ਅਜੀਬੋ-ਗਰੀਬ ਹਰਕਤਾਂ ਕਾਰਨ ਸੁਰਖੀਆਂ ‘ਚ ਰਹਿੰਦਾ ਹੈ। ਨੀਟੂ ਨੇ ਸ਼ਕਤੀਮਾਨ ਦੀ ਡਰੈੱਸ ਪਾ ਕੇ ਜਲੰਧਰ ‘ਚ ਪ੍ਰਚਾਰ ਕੀਤਾ ਸੀ। ਉਸਨੇ ਆਪਣੇ ਪੁਰਾਣੇ ਮੋਟਰਸਾਈਕਲ ਦੀ ਟੈਂਕੀ ‘ਤੇ ਇੱਕ ਐਂਪਲੀਫਾਇਰ ਅਤੇ ਮਾਈਕ ਲਗਾਇਆ, ਅੱਗੇ ਇੱਕ ਵੱਡਾ ਪੁਰਾਣਾ ਸਪੀਕਰ ਲਗਾਇਆ ਅਤੇ ਆਪਣਾ ਪ੍ਰਚਾਰ ਕੀਤਾ। ਇਸ ਵਾਰ ਨੀਟੂ ਨੂੰ ਚੋਣ ਨਿਸ਼ਾਨ ਪੈਟਰੋਲ ਪੰਪ ਮਿਲਿਆ ਹੈ।
ਇਹ ਵੀ ਪੜ੍ਹੋ : ਬੁਟੀਕ ਵਾਲੀ ਤੋਂ ਖਾਰ ਖਾਂਦੇ ਬੰਦੇ ਨੇ ਸੁਆਹ ਕਰ ‘ਤੀ ਦੁਕਾਨ, CCTV ‘ਚ ਹੋਇਆ ਕੈਦ
ਆਪਣੀ ਕਾਮੇਡੀ ਕਾਰਨ ਸੁਰਖੀਆਂ ‘ਚ ਰਹਿਣ ਵਾਲਾ ਨੀਟੂ ਸ਼ਟਰਾਂਵਾਲਾ ਹਰ ਵਾਰ ਚੋਣਾਂ ‘ਚ ਖੜ੍ਹਦਾ ਹੈ ਅਤੇ ਆਪਣੀ ਜ਼ਮਾਨਤ ਵੀ ਗੁਆ ਬੈਠਦਾ ਹੈ। ਪਰ ਫਿਰ ਵੀ ਭਾਵੇਂ ਨਗਰ ਨਿਗਮ ਚੋਣਾਂ ਹੋਣ ਜਾਂ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ, ਉਹ ਸਭ ਵਿਚ ਆਪਣੀ ਨਾਮਜ਼ਦਗੀ ਭਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: