ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਨਵੇਂ ਗੈਂਗਸਟਰ ਲਿਪਿਨ ਨਹਿਰਾ ਦੀ ਐਂਟਰੀ ਹੋ ਗਈ ਹੈ। ਇਸ ਕਤਲ ਵਿੱਚ ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਗੈਂਗਸਟਰ ਲਿਪਿਨ ਨਹਿਰਾ ਵੀ ਸ਼ਾਮਲ ਹੈ। ਉਸ ਨੇ ਗੋਲਡੀ ਬਰਾੜ ਨਾਲ ਸ਼ਾਰਪਸ਼ੂਟਰਾਂ ਕਸ਼ਿਸ਼ ਉਰਫ਼ ਕੁਲਦੀਪ ਅਤੇ ਦੀਪਕ ਮੁੰਡੀ ਦਾ ਸੰਪਰਕ ਕਰਵਾਇਆ ਸੀ। ਇਹ ਦੋਵੇਂ ਉਨ੍ਹਾਂ 6 ਸ਼ਾਰਪ ਸ਼ੂਟਰਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ ਸੀ। ਇਹ ਖੁਲਾਸਾ ਕਸ਼ਿਸ਼ ਨੇ ਹੀ ਪੁਲਿਸ ਦੀ ਪੁੱਛਗਿੱਛ ਦੌਰਾਨ ਕੀਤਾ। ਦੀਪਕ ਮੁੰਡੀ ਫਿਲਹਾਲ ਹਿਰਾਸਤ ਤੋਂ ਬਾਹਰ ਹੈ।
ਲਿਪਿਨ ਨਹਿਰਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਉਸ ਦੇ ਭਰਾ ਪਵਨ ਨਹਿਰਾ ਨੂੰ ਜੇਲ੍ਹ ਤੋਂ ਲੈ ਕੇ ਆਈ। ਪਵਨ ਨਹਿਰਾ ਵੀ ਇੱਕ ਬਦਨਾਮ ਗੈਂਗਸਟਰ ਹੈ ਅਤੇ ਲਾਰੈਂਸ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਨੂੰ ਗੁਰੂਗ੍ਰਾਮ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗੋਲਡੀ ਬਰਾੜ ਨੂੰ ਸ਼ੂਟਰ ਦੇਣ ਵਾਲਾ ਲਿਪਿਨ ਨਹਿਰਾ ਵੀ ਇਸ ਸਮੇਂ ਕੈਨੇਡਾ ਵਿੱਚ ਹੈ।
ਪੁਲਿਸ ਜਾਂਚ ਮੁਤਾਬਕ ਮੂਸੇਵਾਲਾ ਦੇ ਕਤਲ ‘ਚ 6 ਸ਼ੂਟਰ ਸ਼ਾਮਲ ਸਨ। ਇਨ੍ਹਾਂ ‘ਚ ਪ੍ਰਿਅਵਰਤ ਫੌਜੀ ਅਤੇ ਅੰਕਿਤ ਸੇਰਸਾ ਸਿੱਧੇ ਤੌਰ ‘ਤੇ ਲਾਰੈਂਸ ਗੈਂਗ ਨਾਲ ਜੁੜੇ ਹੋਏ ਹਨ। ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗੁਰਗੇ ਹਨ। ਹੁਣ ਇਹ ਨਵਾਂ ਖੁਲਾਸਾ ਹੋਇਆ ਹੈ ਕਿ ਕਸ਼ਿਸ਼ ਅਤੇ ਦੀਪਕ ਮੁੰਡੀ ਨੇ ਲਿਪਿਨ ਨਹਿਰਾ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚੋਂ ਰੂਪਾ ਅਤੇ ਮੰਨੂ ਐਨਕਾਊਂਟਰ ਵਿੱਚ ਮਾਰੇ ਗਏ ਹਨ। ਬਾਕੀ 3 ਗ੍ਰਿਫਤਾਰ ਹਨ ਜਦਕਿ ਮੁੰਡੀ ਫਰਾਰ ਹਨ।
ਇਹ ਵੀ ਪੜ੍ਹੋ : ‘ਟੇਨੀ ਨੂੰ ਜੇਲ੍ਹ ਭੇਜੋ, ਕਿਸਾਨਾਂ ‘ਤੇ ਪਾਏ ਪਰਚੇ ਵਾਪਸ ਲਓ’, SKM ਨੇ PM ਮੋਦੀ ਨੂੰ ਭੇਜੀਆਂ 5 ਮੰਗਾਂ
ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ਬਹੁਤ ਸੋਚੀ ਸਮਝੀ ਸੀ। ਲਾਰੈਂਸ ਅਤੇ ਗੋਲਡੀ ਨੇ ਕਤਲ ਲਈ ਸ਼ਾਰਪਸ਼ੂਟਰ ਲੱਭੇ, ਜੋ ਅਪਰਾਧੀ ਤਾਂ ਹੋਣ ਪਰ ਉਨ੍ਹਾਂ ਦਾ ਅਜਿਹਾ ਕ੍ਰਿਮਿਨਲ ਰਿਕਾਰਡ ਨਾ ਹੋਵੇ ਕਿ ਪੁਲਿਸ ਲਗਾਤਾਰ ਨਿਗਰਾਨੀ ਕਰ ਰਹੀ ਹੋਵੇ। ਇਸ ਕਰਕੇ 3 ਗਰੁੱਪ ਦੇ ਸ਼ੂਟਰ ਚੁਣੇ ਗਏ। ਇਨ੍ਹਾਂ ‘ਚੋਂ 2 ਨੂੰ ਲਾਰੈਂਸ ਗੈਂਗ ਨੇ ਆਪਣੇ ਰਖੇ, ਜਦਕਿ ਬਾਕੀ ਲੋਕ 2 ਵੱਖਰੇ ਗੈਂਗਸਟਰਾਂ ਤੋਂ ਲਏ ਗਏ।
ਵੀਡੀਓ ਲਈ ਕਲਿੱਕ ਕਰੋ -: