ਉੱਤਰ ਪ੍ਰਦੇਸ਼ ਦੇ ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਪੁਲਿਸ ਅਤੇ ਕ੍ਰਾਈਮ ਰਿਸਪਾਂਸ ਟੀਮ ਨੇ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। 13 ਜੂਨ ਨੂੰ ਗੁਪਤਾ ਸੂਚਨਾ ਦੇ ਆਧਾਰ ‘ਤੇ ਨੋਇਡਾ ਪੁਲਿਸ ਨੇ 930 ਕਿਲੋ ਗਾਂਜਾ ਜ਼ਬਤ ਕਰਕੇ ਇੱਕ ਵੱਡੇ ਡਰੱਗ ਗੈਂਗ ਦਾ ਪਰਦਾਫਾਸ਼ ਕੀਤਾ ਸੀ। ਬਰਾਮਦ ਕੀਤੇ ਗਏ ਗਾਂਜੇ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 4 ਕਰੋੜ ਰੁਪਏ ਹੈ।
ਨੋਇਡਾ ਪੁਲਸ ਨੇ ਦੋ ਵੱਖ-ਵੱਖ ਘਟਨਾਵਾਂ ‘ਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਨੋਇਡਾ ‘ਚ ਤਿੰਨ ਲੋਕਾਂ ਨੂੰ ਇਕ ਟਰੱਕ ‘ਚ 800 ਕਿਲੋ ਗਾਂਜਾ ਲਿਜਾਂਦੇ ਹੋਏ ਗ੍ਰਿਫਤਾਰ ਕੀਤਾ ਗਿਆ। ਉਥੇ ਹੀ ਗ੍ਰੇਟਰ ਨੋਇਡਾ ‘ਚ ਇਕ ਕਾਰ ‘ਚ 130 ਕਿਲੋਗ੍ਰਾਮ ਪਾਬੰਦੀਸ਼ੁਦਾ ਪਦਾਰਥ ਸਮੇਤ ਦੋ ਵਿਅਕਤੀ ਫੜੇ ਗਏ ਹਨ। ਉਸ ਨੇ ਦੱਸਿਆ ਕਿ ਨੋਇਡਾ ਵਿੱਚ ਜ਼ਬਤ ਕੀਤਾ ਗਿਆ ਗਾਂਜਾ 2000 ਲੀਟਰ ਕੀਟਨਾਸ਼ਕ ਦੇ ਨਾਲ ਛੁਪਾ ਕੇ ਰੱਖਿਆ ਗਿਆ ਸੀ, ਜੋ ਉਹ ਉੜੀਸਾ ਤੋਂ ਲਿਆ ਰਹੇ ਸਨ। ਡੀਸੀਪੀ ਕ੍ਰਾਈਮ, ਨੋਇਡਾ ਦੇ ਅਨੁਸਾਰ, ਸਥਾਨਕ ਪੁਲਿਸ ਅਤੇ ਕ੍ਰਾਈਮ ਰਿਸਪਾਂਸ ਟੀਮ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ 1 ਕਰੋੜ ਰੁਪਏ ਦੀਆਂ ਲਗਭਗ 2500 ਪਾਬੰਦੀਸ਼ੁਦਾ ਈ-ਸਿਗਰੇਟ ਜ਼ਬਤ ਕੀਤੀਆਂ ਹਨ। ਐਡੀਸ਼ਨਲ ਡੀਸੀਪੀ ਮਨੀਸ਼ ਮਿਸ਼ਰਾ ਅਨੁਸਾਰ ਪੁਲਿਸ ਨੇ ਤਸਕਰਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਵੀ ਬਰਾਮਦ ਕੀਤੀ ਹੈ। ਇਹ ਟਰੱਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੀ ਪਛਾਣ ਸੁਦਾਮਾ ਚੌਧਰੀ, ਅਨੀਸ ਅਤੇ ਪ੍ਰਵੀਨ ਪਾਸਵਾਨ ਅਤੇ ਹੋਰ ਵਜੋਂ ਹੋਈ ਹੈ। ਗੈਂਗ ਦਾ ਸਰਗਨਾ ਸੁਦਾਮਾ ਚੌਧਰੀ ਪਹਿਲਾਂ ਵੀ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ। ਅਨੀਸ ਹਰਿਆਣਾ ਦੇ ਨੂਹ ਦਾ ਰਹਿਣ ਵਾਲਾ ਹੈ। ਨੋਇਡਾ ਸੈਕਟਰ 58 ਥਾਣੇ ਦੀ ਪੁਲੀਸ ਨੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਐਨਯੂਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਦੀ ਜਾਂਚ ਜਾਰੀ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .