ਲਿਫਟ ਤੋਂ ਆਉਣਾ-ਜਾਣਾ ਤਾਂ ਤੁਹਾਡਾ ਲੱਗਾ ਹੀ ਰਹਿੰਦਾ ਹੋਵੇਗਾ। ਤੁਸੀਂ ਵੇਖਿਆ ਹੋਵੇਗਾ ਕਿ ਇੱਕ ਲਿਫਟ ਵਿੱਚ ਸਿਰਫ਼ 15-20 ਲੋਕ ਹੀ ਸਵਾਰ ਹੋ ਸਕਦੇ ਹਨ। ਪਰ ਮੁੰਬਈ ਦੇ ਜੀਓ ਵਰਲਡ ਸੈਂਟਰ ‘ਚ ਇੰਨੀ ਵੱਡੀ ਲਿਫਟ ਲਗਾਈ ਗਈ ਹੈ ਕਿ ਇਸ ‘ਤੇ ਇਕੱਠੇ 200 ਲੋਕ ਸਵਾਰ ਹੋ ਸਕਦੇ ਹਨ। ਅੰਦਰੋਂ ਇਹ ਲਿਫਟ ਕਿਸੇ ਮਹਿਲ ਤੋਂ ਘੱਟ ਨਹੀਂ ਲੱਗਦੀ। ਲਿਫਟ ਦਾ ਭਾਰ ਲਗਭਗ 17 ਟਨ ਹੈ ਅਤੇ ਇਸ ਨੂੰ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਲਿਫਟ ਮੰਨਿਆ ਜਾਂਦਾ ਹੈ।
The world’s largest passenger elevator is at Jio World Centre, in Mumbai and can carry more than 200 people at one go.
[📹 jktgo]pic.twitter.com/duEtBPyxyo— Massimo (@Rainmaker1973) March 21, 2024
ਇਸ ਲਿਫਟ ਦਾ ਇਕ ਵੀਡੀਓ ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਕੁਝ ਲੋਕ ਲਿਫਟ ਦੇ ਬਾਹਰ ਖੜ੍ਹੇ ਹੋ ਕੇ ਲਿਫਟ ਦੇ ਆਉਣ ਦੀ ਉਡੀਕ ਕਰ ਰਹੇ ਹਨ। ਲਿਫਟ ਦੇ ਅੰਦਰ ਦਾ ਨਜ਼ਾਰਾ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਹੀ ਰਹਿ ਗਈਆਂ। ਲਿਫਟ ਦੇ ਅੰਦਰ ਦਾ ਨਜ਼ਾਰਾ ਕਿਸੇ 5 ਸਟਾਰ ਹੋਟਲ ਤੋਂ ਘੱਟ ਨਹੀਂ ਲੱਗਦਾ। ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਕਿਸੇ ਮਹਿਲ ਵਿੱਚ ਦਾਖਲ ਹੋ ਗਏ ਹੋ। ਲਿਫਟ ਦੇ ਅੰਦਰ ਬੈਠਣ ਲਈ ਕੁਝ ਸੋਫੇ ਵੀ ਲਗਾਏ ਗਏ ਹਨ। ਲਿਫਟ ਦੇ ਫਰਸ਼ ‘ਤੇ ਮਾਰਬਲ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਲਿਫਟ ਦੇ ਅੰਦਰ ਇੰਨੀ ਜਗ੍ਹਾ ਹੈ ਕਿ 200 ਲੋਕ ਆਰਾਮ ਨਾਲ ਉੱਪਰ ਅਤੇ ਹੇਠਾਂ ਜਾ ਸਕਦੇ ਹਨ।
ਇਸ ਲਿਫਟ ਦਾ ਵੀਡੀਓ @Rainmaker1973 ਨਾਮ ਦੇ ਅਕਾਊਂਟ ਰਾਹੀਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ ਗਿਆ ਹੈ। ਇਸ ਵੀਡੀਓ ਨੂੰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 16 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 10 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ। ਇੰਨੀ ਵੱਡੀ ਲਿਫਟ ਦੇਖਣ ਤੋਂ ਬਾਅਦ ਕਈ ਲੋਕ ਵੀਡੀਓ ‘ਤੇ ਕਮੈਂਟ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ : ਕੀ ਹੋਲੀ ‘ਚ ਰੰਗੇ ਨੋਟ ਚੱਲਣਗੇ ਬਾਜ਼ਾਰ ‘ਚ? ਜਾਣ ਲਓ ਕੀ ਕਹਿੰਦਾ ਏ RBI ਦਾ ਨਿਯਮ
ਇੱਕ ਯੂਜ਼ਰ ਨੇ ਲਿਖਿਆ- ਇਹ ਨਿਊਯਾਰਕ ਦੇ ਕਈ ਅਪਾਰਟਮੈਂਟਸ ਤੋਂ ਵੱਡਾ ਹੈ। ਇਕ ਹੋਰ ਨੇ ਲਿਖਿਆ- ਅੰਬਾਨੀ ਹਮੇਸ਼ਾ ਕੁਝ ਵੱਡਾ ਕਰਦੇ ਹਨ। ਤੀਜੇ ਨੇ ਲਿਖਿਆ- ਪ੍ਰਭਾਵਸ਼ਾਲੀ! ਮੁੰਬਈ ਦੇ ਜੀਓ ਵਰਲਡ ਸੈਂਟਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਯਾਤਰੀ ਲਿਫਟ ਇੱਕ ਸਮੇਂ ਵਿੱਚ 200 ਤੋਂ ਵੱਧ ਲੋਕਾਂ ਨੂੰ ਲਿਜਾਣ ਵਿੱਚ ਸਮਰੱਥ ਹੈ। ਇੱਕ ਸ਼ਾਨਦਾਰ ਇੰਜੀਨੀਅਰਿੰਗ ਪ੍ਰਾਪਤੀ।
ਵੀਡੀਓ ਲਈ ਕਲਿੱਕ ਕਰੋ -: