ਹੁਣ ਭਾਰਤ ਤੋਂ ਇੰਡੋਨੇਸ਼ੀਆ ਜਾਣ ਵਾਲੇ ਸੈਲਾਨੀਆਂ ਲਈ ਭੁਗਤਾਨ ਕਰਨਾ ਆਸਾਨ ਹੋ ਜਾਵੇਗਾ। ਹੁਣ ਕਰੰਸੀ ਬਦਲਣ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਭਾਰਤੀ ਸੈਲਾਨੀ ਉੱਥੇ ਰੁਪਏ ‘ਚ ਭੁਗਤਾਨ ਵੀ ਕਰ ਸਕਣਗੇ।
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਇੰਡੋਨੇਸ਼ੀਆ ਦੇ ਕੇਂਦਰੀ ਬੈਂਕ ਨਾਲ ਇੱਕ ਐਮਓਯੂ ‘ਤੇ ਦਸਤਖਤ ਕੀਤੇ। ਇਸ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਲੈਣ-ਦੇਣ ਵਿੱਚ ਭਾਰਤੀ ਰੁਪਏ ਅਤੇ ਇੰਡੋਨੇਸ਼ੀਆਈ ਰੁਪਏੇ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਢਾਂਚਾ ਤਿਆਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇੱਥੇ ਇੱਕ ਭਾਰਤੀ ਰੁਪਏ ਦੀ ਕੀਮਤ 188.11 ਇੰਡੋਨੇਸ਼ੀਆਈ ਰੁਪਿਆ ਹੈ, ਯਾਨੀ ਜੇਕਰ ਤੁਹਾਡੇ ਕੋਲ ਭਾਰਤੀ ਕਰੰਸੀ ਦੇ 100 ਰੁਪਏ ਹਨ ਤਾਂ ਇਹ ਲਗਭਗ 18,811 ਇੰਡੋਨੇਸ਼ੀਆਈ ਰੁਪਏ ਦੇ ਬਰਾਬਰ ਹੈ।
ਆਓ ਜਾਣਦੇ ਹਾਂ ਦੁਨੀਆ ਦੇ ਹੋਰ ਵੀ ਕਈ ਦੇਸ਼ ਹਨ, ਜਿਥੇ ਭਾਰਤੀ ਰੁਪਿਆ ਘੁੰਮਦਾ ਹੈ। ਜ਼ਿੰਬਾਬਵੇ ਦੀ ਆਪਣੀ ਮੁਦਰਾ ਨਹੀਂ ਹੈ। ਇਸ ਦੇਸ਼ ਵਿੱਚ 2014 ਤੋਂ ਭਾਰਤੀ ਕਰੰਸੀ ਰੁਪਏ ਨੂੰ ਕਾਨੂੰਨੀ ਮੁਦਰਾ ਵਜੋਂ ਵਰਤਿਆ ਜਾ ਰਿਹਾ ਹੈ। ਇੱਕ ਭਾਰਤੀ ਰੁਪਿਆ 5.85 ਜ਼ਿੰਬਾਬਵੇ ਡਾਲਰ ਦੇ ਬਰਾਬਰ ਹੈ।
ਉਥੇ ਹੀ ਇੱਕ ਭਾਰਤੀ ਰੁਪਿਆ 1.60 ਨੇਪਾਲੀ ਰੁਪਏ ਵਿੱਚ ਖਰੀਦ ਸਕਦਾ ਹੈ। ਨੇਪਾਲ ‘ਚ ਭਾਰਤੀ ਨੋਟਾਂ ਦੀ ਕਿਸ ਹੱਦ ਤੱਕ ਵਰਤੋਂ ਕੀਤੀ ਜਾਂਦੀ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਭਾਰਤ ਨੇ 2016 ‘ਚ ਨੋਟਬੰਦੀ ਕੀਤੀ ਸੀ, ਉਦੋਂ ਲਗਭਗ 9.48 ਅਰਬ ਰੁਪਏ ਦੇ ਭਾਰਤੀ ਨੋਟ ਉੱਥੇ ਚੱਲ ਰਹੇ ਸਨ। ਭਾਰਤੀ ਵਪਾਰੀਆਂ ਨੂੰ ਇੱਕ ਭਾਰਤੀ ਰੁਪਏ ਲਈ ਵਧੇਰੇ ਨੇਪਾਲੀ ਕਰੰਸੀ ਮਿਲਦੀ ਹੈ, ਇਸ ਲਈ ਭਾਰਤੀ ਵਪਾਰੀ ਨੇਪਾਲ ਨਾਲ ਵਪਾਰ ਕਰਨ ਲਈ ਉਤਸੁਕ ਹਨ। ਇਸ ਤੋਂ ਇਲਾਵਾ ਭੂਟਾਨ, ਬੰਗਲਾਦੇਸ਼, ਮਾਲਦੀਵ ਵਿਚ ਵੀ ਭਾਰਤੀ ਰੁਪਿਆ ਚੱਲਦਾ ਹੈ।
ਇਹ ਵੀ ਪੜ੍ਹੋ : ਬਾਲ ਮੁਕੰਦ ਸ਼ਰਮਾ ਨੂੰ ਮਾਨ ਸਰਕਾਰ ਨੇ ਸੌਂਪੀ ਵੱਡੀ ਜ਼ਿੰਮੇਵਾਰੀ, ਬਣਾਇਆ ਫੂਡ ਕਮਿਸ਼ਨਰ
ਜ਼ਿਕਰਯੋਗ ਹੈ ਕਿ ਭਾਰਤੀ ਕਰੰਸੀ ‘ਰੁਪਿਆ’ ਤੇਜ਼ੀ ਨਾਲ ਅੰਤਰਰਾਸ਼ਟਰੀ ਮੁਦਰਾ ਬਣਨ ਵੱਲ ਵਧ ਰਹੀ ਹੈ। ਵਿਸ਼ਵ ਪੱਧਰ ‘ਤੇ ਹਵਾਈ ਅੱਡਿਆਂ ‘ਤੇ ਮੁਦਰਾ ਐਕਸਚੇਂਜ ਕਾਊਂਟਰਾਂ ‘ਤੇ ਸਵੀਕਾਰ ਕੀਤੀ ਜਾਣ ਵਾਲੀ ਡਾਲਰ, ਪੌਂਡ ਅਤੇ ਯੂਰੋ ਤੋਂ ਬਾਅਦ ਭਾਰਤੀ ਰੁਪਿਆ ਚੌਥੀ ਅੰਤਰਰਾਸ਼ਟਰੀ ਮੁਦਰਾ ਬਣ ਗਈ ਹੈ।
ਇਸ ਸਮੇਂ ਦੁਨੀਆ ਵਿੱਚ ਕੁੱਲ 18 ਦੇਸ਼ ਹਨ ਜੋ ਭਾਰਤੀ ਕਰੰਸੀ ਵਿੱਚ ਵਪਾਰ ਕਰ ਰਹੇ ਹਨ। ਭਾਰਤ ਨੇ ਇਨ੍ਹਾਂ ਦੇਸ਼ਾਂ ਵਿੱਚ ਵੋਸਟ੍ਰੋ ਖਾਤੇ ਖੋਲ੍ਹੇ ਹਨ। ਦੂਜੇ ਦੇਸ਼ਾਂ ਦੇ ਨਾਲ ਰੁਪਏ ਵਿੱਚ ਕਾਰੋਬਾਰ ਕਰਨ ਲਈ ਇਸ ਤਰ੍ਹਾਂ ਦਾ ਖਾਤਾ ਲਾਜ਼ਮੀ ਹੈ। ਇਨ੍ਹਾਂ ਦੇਸ਼ਾਂ ਵਿੱਚ ਬੋਤਸਵਾਨਾ, ਫਿਜੀ, ਜਰਮਨੀ, ਗੁਆਨਾ, ਕੀਨੀਆ, ਇਜ਼ਰਾਈਲ, ਮਲੇਸ਼ੀਆ, ਮਾਰੀਸ਼ਸ, ਮਿਆਂਮਾਰ, ਨਿਊਜ਼ੀਲੈਂਡ, ਓਮਾਨ, ਰੂਸ, ਸੇਸ਼ੇਲਸ, ਸਿੰਗਾਪੁਰ, ਸ਼੍ਰੀਲੰਕਾ, ਤਨਜ਼ਾਨੀਆ, ਯੂਗਾਂਡਾ ਅਤੇ ਅਮਰੀਕਾ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: