ਪੰਜਾਬ ਵਿਜੀਲੈਂਸ ਨੇ ਲੁਧਿਆਣਾ ਨਗਰ ਨਿਗਮ ਜ਼ੋਨ-ਏ ਵਿੱਚ ਤਾਇਨਾਤ ਨੰਬਰਦਾਰ ਪੰਕਜ ਕੁਮਾਰ ਨੂੰ ਇੱਕ ਸਵੀਪਰ ਤੋਂ ਹਰ ਮਹੀਨੇ 5,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਸਫ਼ਾਈ ਕਰਮਚਾਰੀ ਨੇ ਸੀਐਮ ਹੈਲਪਲਾਈਨ ’ਤੇ ਨੰਬਰਦਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।
ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਸ਼ੋਕ ਕੁਮਾਰ ਵਾਸੀ ਪਿੰਡ ਮੱਤੇਵਾੜਾ ਨੇ ਦੱਸਿਆ ਕਿ ਉਹ ਲੁਧਿਆਣਾ ਸ਼ਹਿਰ ਦੇ ਪ੍ਰੇਮ ਵਿਹਾਰ ਇਲਾਕੇ ਵਿੱਚ ਸਵੀਪਰ ਦਾ ਕੰਮ ਕਰਦਾ ਹੈ। ਉਹ ਸਵੇਰੇ 6 ਵਜੇ ਤੋਂ 11 ਵਜੇ ਤੱਕ ਅਤੇ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਕੰਮ ਕਰਦਾ ਹੈ। ਇਸ ਦੌਰਾਨ ਨੰਬਰਦਾਰ ਨੇ ਉਸ ਤੋਂ ਰਿਸ਼ਵਤ ਮੰਗੀ। ਰਿਸ਼ਵਤ ਨਾ ਦੇਣ ‘ਤੇ ਦੋਸ਼ੀ ਨੇ 800 ਮੀਟਰ ਦੇ ਘੇਰੇ ‘ਚ ਕੰਮ ਕਰਨ ਦੀਆਂ ਹਦਾਇਤਾਂ ਦੇ ਬਾਵਜੂਦ 2400 ਮੀਟਰ ਦਾ ਰਕਬਾ ਉਸ ਨੂੰ ਸੌਂਪ ਦਿੱਤਾ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਨੰਬਰਦਾਰ ਨੇ ਉਸ ਨੂੰ ਕੰਮ ਤੋਂ ਪੂਰੀ ਛੋਟ ਦੇਣ ਲਈ ਹਰ ਮਹੀਨੇ 5 ਹਜ਼ਾਰ ਰੁਪਏ ਰਿਸ਼ਵਤ ਦੇਣ ਲਈ ਕਿਹਾ, ਪਰ ਉਸ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਪੰਕਜ ਕੁਮਾਰ ਨੇ ਦੁਪਹਿਰ ਦੀ ਸ਼ਿਫਟ ਵਿੱਚ ਡਿਊਟੀ ਤੋਂ ਛੋਟ ਦੇਣ ਲਈ ਹਰ ਮਹੀਨੇ 2000 ਰੁਪਏ ਮੰਗੇ।
ਇਹ ਵੀ ਪੜ੍ਹੋ : ਲੁਧਿਆਣਾ : ਵਿਦੇਸ਼ੀ ਕਰੰਸੀ ਦੇ ਨਾਂ ‘ਤੇ ਠੱਗੀ, ਸ਼ਾਤਿਰ ਔਰਤ ਦੁਕਾਨਦਾਰ ਨੂੰ ਬਣਾ ਗਈ ਮੂਰਖ
ਐਸਐਸਪੀ ਸੰਧੂ ਨੇ ਦੱਸਿਆ ਕਿ ਸਬੂਤਾਂ ਸਮੇਤ ਆਨਲਾਈਨ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਪੰਕਜ ਕੁਮਾਰ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਪੇਸ਼ ਕੀਤੀ। ਰਿਕਾਰਡਿੰਗ ਵਿੱਚ ਪੰਕਜ ਕੁਮਾਰ ਨੇ ਦੁਪਹਿਰ ਦੀ ਸ਼ਿਫਟ ਵਿੱਚ ਡਿਊਟੀ ਤੋਂ ਛੋਟ ਦੇ ਕੇ ਹਰ ਮਹੀਨੇ 2,000 ਰੁਪਏ ਦੀ ਬਜਾਏ 1000 ਰੁਪਏ ਲੈਣ ਦੀ ਹਾਮੀ ਭਰੀ। ਇਸ ਤੋਂ ਬਾਅਦ ਦੋਸ਼ੀ ਨੰਬਰਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ : –