ਗੁਰੂ ਦੇ ਸਿੱਖ ਨੇ ਇੱਕ ਵਾਰ ਫਿਰ ਪੂਰੇ ਪੰਜਾਬ ਦੇ ਨਾਲ-ਨਾਲ ਸਿੱਖੀ ਭਾਈਚਾਰੇ ਦਾ ਨਾਂ ਪੂਰੀ ਦੁਨੀਆ ਵਿਚ ਰੋਸ਼ਨ ਕਰ ਦਿੱਤਾ ਹੈ। ਨਿਊਜ਼ੀਲੈਂਡ ਦੀ ਧਰਤੀ ‘ਤੇ ਮਲਕੀਤ ਸਿੰਘ ਨੇ ਮਾਉਂਟ ਐਵਰੇਸਟ ‘ਤੇ ਨਾ ਸਿਰਫ ਚੜ੍ਹਾਈ ਕੀਤੀ, ਸਗੋਂ ਉੱਥੇ ਨਿਸ਼ਾਨ ਸਾਹਿਬ ਵੀ ਲਹਿਰਾਇਆ।
ਇੱਕ ਪੰਜਾਬੀ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਇਤਿਹਾਸ ਰਚਨ ਵਾਲੇ ਉਹ ਪਹਿਲੇ ਗੁਰਸਿੱਖ ਬਣੇ ਹਨ ਤੇ ਨਿਊਜੀਲੈਂਡ ਤੋਂ ਉਹ 53ਵੇਂ ਵਿਅਕਤੀ ਹਨ, ਜਿਨ੍ਹਾਂ ਨੇ ਮਾਉਂਟ ਐਵਰੇਸਟ ਸਰ ਕੀਤੀ ਹੈ। ਬਾਕੀ ਦੇ 52 ਗੋਰੇ ਹੀ ਹਨ। ਮਲਕੀਤ ਸਿੰਘ ਨੇ ਬੇਸ 4 ਤੋਂ ਲਗਾਤਾਰ 12 ਘੰਟੇ ਦੀ ਚੜ੍ਹਾਈ ਚੜ੍ਹਕੇ 19 ਮਈ ਸਵੇਰੇ 8.37 ਵਜੇ ਮਾਉਂਟ ਐਵਰੇਸਟ ‘ਤੇ ਨਿਸ਼ਾਨ ਸਾਹਿਬ ਝੁਲਾਇਆ।
ਮਲਕੀਤ ਸਿੰਘ ਨੇ ਦੱਸਿਆ ਕਿ ਮਾਉਂਟ ਐਵਰੇਸਟ ਦੀ ਚੜ੍ਹਾਈ ਚੜ੍ਹਣਾ ਕੋਈ ਸੌਖਾ ਕੰਮ ਨਹੀਂ ਸੀ, ਪਰ ਗੁਰੂ ਗ੍ਰੰਥ ਸਾਹਿਬ ਦੀ ਓਟ ਆਸਰੇ ਸਦਕਾ ਇਸ ਕਾਰਜ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਨੂੰ ਸਿਹਤ ਵੱਲੋਂ ਵੀ ਕਾਫੀ ਪ੍ਰੇਸ਼ਾਨੀਆਂ ਆਈਆਂ ਪਰ ਉਹ ਡੋਲੇ ਨਹੀਂ ਅਤੇ ਅਖੀਰ ਸਫਲਤਾ ਹਾਸਲਾ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਸਫਰ ਵਿੱਚ ਉਨ੍ਹਾਂ ਦਾ ਭਾਰ ਲਗਭਗ 17 ਕਿਲੋ ਘੱਟ ਗਿਆ ਹੈ। ਇਸ ਵੇਲੇ ਉਹ ਕਾਠਮਾਂਡੂ ਵਿੱਚ ਹਨ ਅਤੇ 30 ਮਈ ਨੂੰ ਉਹ ਨਿਊਜ਼ੀਲੈਂਡ ਵਾਪਸੀ ਕਰਨਗੇ।
ਇਹ ਵੀ ਪੜ੍ਹੋ : WhatsApp ਦਾ ਨਵਾਂ ਫੀਚਰ ਟੈਨਸ਼ਨ ਕਰੇਗਾ ਦੂਰ, ਇੱਕ ਕਲਿੱਕ ‘ਚ ਲੁੱਕ ਜਾਣਗੇ ਸਾਰੇ Unread ਮੈਸੇਜ
ਮਲਕੀਤ ਸਿੰਘ ਬੀਤੇ 25 ਸਾਲਾਂ ਤੋਂ ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰ ਹਨ ਅਤੇ RCC ਮੈਂਬਰ ਪ੍ਰਗਟ ਸਿੰਘ ਦੇ ਛੋਟੇ ਭਰਾ ਹਨ। ਟ੍ਰੇਨਿੰਗ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਦਾ ਕਰੀਬ 150,000 ਡਾਲਰ ਦੇ ਕਰੀਬ ਖਰਚਾ ਆ ਗਿਆ ਹੈ। ਨਿਸ਼ਾਨ ਸਾਹਿਬ ਮਾਉਂਟ ਐਵਰੇਸਟ ‘ਤੇ ਲਹਿਰਾ ਕੇ ਉਨ੍ਹਾਂ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: