ਇਸ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ 2023 ਦੇ ਮੱਦੇਨਜ਼ਰ ਬੀ.ਸੀ.ਸੀ.ਆਈ. ਨੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਸਕੱਤਰ ਜੈ ਸ਼ਾਹ ਨੇ 50 ਓਵਰਾਂ ਦੇ ਵਿਸ਼ਵ ਕੱਪ ਨੂੰ ਲੈ ਕੇ ਐਕਸ਼ਨ ਪਲਾਨ ਤਿਆਰ ਕੀਤਾ ਹੈ। ਬੀਸੀਸੀਆਈ ਵਨਡੇ ਫਾਰਮੈਟ ਵਿੱਚ 20 ਖਿਡਾਰੀਆਂ ਦਾ ਪੂਲ ਤਿਆਰ ਕਰਨ ਜਾ ਰਹੀ ਹੈ। ਵਿਸ਼ਵ ਕੱਪ ਦੇ ਮੱਦੇਨਜ਼ਰ ਇਨ੍ਹਾਂ 20 ਖਿਡਾਰੀਆਂ ਨੂੰ ਟੀਮ ‘ਚ ਰੋਟੇਟ ਕੀਤਾ ਜਾਵੇਗਾ। ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ 2022 ‘ਚ ਭਾਰਤ ਦੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਅੱਜ ਹੋਈ ਸਮੀਖਿਆ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ।
ਬੀਸੀਸੀਆਈ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ, “ਰਾਸ਼ਟਰੀ ਕ੍ਰਿਕਟ ਅਕੈਡਮੀ ਪੁਰਸ਼ ਟੀਮ ਅਤੇ ਵਿਸ਼ਵ ਕੱਪ 2023 ਦੀ ਭਵਿੱਖੀ ਯੋਜਨਾ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਆਈਪੀਐਲ ਫਰੈਂਚਾਈਜ਼ੀਆਂ ਨਾਲ ਕੰਮ ਕਰੇਗੀ। IPL 2023 ‘ਚ ਖੇਡਣ ਵਾਲੇ ਕੋਰ ਕ੍ਰਿਕਟਰਾਂ ‘ਤੇ ਨਜ਼ਰ ਰੱਖੀ ਜਾਵੇਗੀ। ਉਭਰਦੇ ਕ੍ਰਿਕਟਰਾਂ ਨੂੰ ਘਰੇਲੂ ਕ੍ਰਿਕਟ ‘ਚ ਵੀ ਖੇਡਣਾ ਹੋਵੇਗਾ ਤਾਂ ਹੀ ਉਨ੍ਹਾਂ ਨੂੰ ਰਾਸ਼ਟਰੀ ਟੀਮ ‘ਚ ਮੌਕਾ ਦਿੱਤਾ ਜਾਵੇਗਾ।
ਦੱਸਿਆ ਗਿਆ ਹੈ ਕਿ ਯੋ-ਯੋ ਟੈਸਟ ਅਤੇ ਡੈਕਸਾ ਟੈਸਟ ਪਾਸ ਕਰਨ ਵਾਲੇ ਕ੍ਰਿਕਟਰਸ ਨੂੰ ਹੀ ਅੱਗੇ ਵਧਣ ਦੇ ਮੌਕੇ ਦਿੱਤੇ ਜਾਣਗੇ। ਉਨ੍ਹਾਂ ਨੂੰ ਬੀਸੀਸੀਆਈ ਦੇ ਸਾਲਾਨਾ ਕਰਾਰ ਵਿੱਚ ਸ਼ਾਮਲ ਕੀਤਾ ਜਾਵੇਗਾ। ਬੀਸੀਸੀਆਈ ਪ੍ਰਧਾਨ ਰੋਜਰ ਬਿੰਨੀ ਤੋਂ ਇਲਾਵਾ ਮੁੱਖ ਕੋਚ ਰਾਹੁਲ ਦ੍ਰਾਵਿੜ, ਕੈਪਟਨ ਰੋਹਿਤ ਸ਼ਰਮਾ ਅਤੇ ਐਨਸੀਏ ਪ੍ਰਧਾਨ ਵੀਵੀਐਸ ਲਕਸ਼ਮਣ ਵੀ ਇਸ ਮੀਟਿੰਗ ਦਾ ਹਿੱਸਾ ਹਨ।
ਇਹ ਵੀ ਪੜ੍ਹੋ : ਨਵੇਂ ਸਾਲ ‘ਤੇ ਅਸ਼ੀਰਵਾਦ ਸਕੀਮ ਲਈ ਪੋਰਟਲ ਸ਼ੁਰੂ, ਗਰੀਬ ਪਰਿਵਾਰ Online ਵੀ ਕਰ ਸਕਣਗੇ ਅਪਲਾਈ
ਭਾਰਤੀ ਟੀਮ ਨੇ ਸੈਮੀਫਾਈਨਲ ਤੱਕ ਰਹਿ ਕੇ ਟੀ-20 ਵਿਸ਼ਵ ਕੱਪ 2022 ਦਾ ਅੰਤ ਕੀਤਾ। ਰੋਹਿਤ ਐਂਡ ਕੰਪਨੀ ਤੋਂ ਭਾਰਤ ਦੇ ਵਿਸ਼ਵ ਕੱਪ ਦੇ ਸੋਕੇ ਨੂੰ ਖਤਮ ਕਰਨ ਦੀ ਉਮੀਦ ਸੀ ਪਰ ਅਜਿਹਾ ਨਹੀਂ ਹੋ ਸਕਿਆ। ਵਿਸ਼ਵ ਕੱਪ ਤੋਂ ਬਾਅਦ ਚੇਤਨ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ। ਹਾਲਾਂਕਿ ਪਿਛਲੇ ਦੋ ਮਹੀਨਿਆਂ ਤੋਂ ਟੀ-20 ਵਿਸ਼ਵ ਕੱਪ ਸਬੰਧੀ ਸਮੀਖਿਆ ਮੀਟਿੰਗ ਨਹੀਂ ਹੋ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -: