ਧਰਮ ਨਿਰਪੱਖਤਾ ਤੇ ਅਨੇਕਤਾ ਵਿਚ ਏਕਤਾ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ ਅਖੰਡ ਮਹਾਯੱਗ ਦੌਰਾਨ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਭਾਰਤ ਦੀ ਧਰਤੀ ਨੂੰ ਦੇਵੀ-ਦੇਵਤਿਆਂ, ਗੁਰੂਆਂ, ਪੂਰਾਂ ਤੇ ਸ਼ਹੀਦਾਂ ਦੀ ਧਰਤੀ ਦੱਸਿਆ ਤੇ ਏਕਤਾ ਅਤੇ ਸਾਂਝੀਵਾਲਤਾ ਨਾਲ ਰਹਿਣ ਦਾ ਸੰਦੇਸ਼ ਦਿੱਤਾ।
ਸੀ.ਐੱਮ. ਮਾਨ ਨੇ ਕਿਹਾ ਕਿ ਸਾਡਾ ਦੇਸ਼ ਧਾਰਮਿਕ ਭਾਵਨਾਵਾਂ ਦਾ ਦੇਸ਼ ਹੈ। ਇਹ ਜਿਹੜਾ ਗੁਲਦਸਤਾ ਹੈ ਸਾਡੇ ਦੇਸ਼ ਦਾ ਉਸ ਦੇ ਵੱਖ-ਵੱਖ ਫੁੱਲ ਨੇ ਅਤੇ ਹਰ ਫੁੱਲ ਦੀ ਆਪਣੀ ਖੁਸ਼ਬੂ ਅਤੇ ਆਪਣਾ ਵੱਖਰਾ ਰੰਗ ਹੈ। ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਦੇਵੀ ਦੇਵਤਿਆਂ, ਸ਼ਹੀਦਾਂ ਅਤੇ ਗੁਰੂਆਂ ਦਾ ਅਸ਼ੀਰਵਾਦ ਹੈ ਉਨ੍ਹਾਂ ਕਿਹਾ ਕਿ ਅੱਜ ਮਾਂ ਬਗਲਾਮੁਖੀ ਧਾਮ, ਲੁਧਿਆਣਾ ਵਿਖੇ ਹੋ ਰਹੇ ‘ਅਖੰਡ ਮਹਾਯੱਗ’ ਦੌਰਾਨ ਨਤਮਸਤਕ ਹੋਏ ਹੋਏੇ ਹਾਂ। ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋ ਕੇ ਹਮੇਸ਼ਾ ਹੀ ਅਨੰਦ ਮਿਲਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਦੇਸ਼ ਧਾਰਮਿਕ ਆਸਥਾਵਾਂ ਤੇ ਭਾਵਨਾਵਾਂ ਦਾ ਦੇਸ਼ ਹੈ। ਸਾਰਿਆਂ ਧਰਮਾਂ ਦੇ ਧਾਰਮਿਕ ਸਥਾਨਾਂ ਤੋਂ ਸਰਬੱਤ ਦੇ ਭਲੇ ਤੇ ਮਾਨਵਤਾ ਦੇ ਸੰਦੇਸ਼ ਪੜ੍ਹੇ ਤੇ ਸਰਵਨ ਕੀਤੇ ਜਾਂਦੇ ਨੇ। ਉਨ੍ਹਾਂ ਕਿਹਾ ਕਿ ਪਿੱਛਲੇ 8 ਦਿਨਾਂ ਤੋਂ ਵੱਡੀ ਗਿਣਤੀ ‘ਚ ਪਹੁੰਚ ਰਹੀ ਸੰਗਤ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ… ਪਰਮਾਤਮਾ ਇੱਕ ਹੈ ਪਰ ਰਸਤੇ ਵੱਖ-ਵੱਖ ਨੇ… ਅਸੀਂ ਹਰ ਇੱਕ ਦੀ ਭਾਵਨਾ ਦਾ ਸਤਿਕਾਰ ਕਰਦੇ ਹਾਂ।
ਇਹ ਵੀ ਪੜ੍ਹੋ : ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ‘ਚ ਡਿੱਗਿਆ ਵਿਆਹ ਦਾ ਪੰਡਾਲ, ਮਚੀ ਹਫੜਾ-ਦਫੜੀ, ਕਈ ਜ਼ਖਮੀ
ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦਾ ਮੋਹਰੀ ਸੂਬਾ ਰਿਹਾ ਹੈ, ਫਿਰ ਚਾਹੇ ਉਹ ਅਜ਼ਾਦੀ ਦੀ ਲਹਿਰ ਹੋਵੇ ਜਾਂ ਹਰੀ ਕ੍ਰਾਂਤੀ। ਅਸੀਂ ਸਾਰੇ ਇੱਕ ਹਾਂ ਅਤੇ ਸਾਨੂੰ ਸਾਡੇ ਧਰਮਾਂ, ਗੁਰੂਆਂ ਅਤੇ ਗ੍ਰੰਥਾਂ ਨੇ ਇੱਕ ਹੋ ਕੇ ਰਹਿਣਾ ਸਿਖਾਇਆ ਹੈ। ਅਸੀਂ ਉਸ ਧਰਤੀ ਦੇ ਵਾਸੀ ਹਾਂ ਜਿੱਥੇ ਪੈਰ-ਪੈਰ ‘ਤੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ… ਮੈਨੂੰ ਮਾਣ ਹੈ ਕਿ ਪਰਮਾਤਮਾ ਨੇ ਮੈਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ… ਪਰਮਾਤਮਾ ਲੋਕ ਭਲਾਈ ਤੇ ਪੰਜਾਬ ਦੇ ਵਿਕਾਸ ਕਾਰਜਾਂ ਲਈ ਇਮਾਨਦਾਰੀ ਨਾਲ ਕੰਮ ਕਰਨ ਦਾ ਬਲ ਬਖ਼ਸ਼ੇ।