ਵਿਸ਼ਵ ਕੱਪ 2023 ਦਾ ਉਹ ਮੈਚ ਜਿਸ ਲਈ ਸਭ ਤੋਂ ਵੱਧ ਉਤਸੁਕਤਾ ਅਤੇ ਰੋਮਾਂਚਕ ਮੁਕਾਬਲੇ ਦੀ ਉਮੀਦ ਸੀ, ਉਹ ਪੂਰੀ ਤਰ੍ਹਾਂ ਇੱਕਤਰਫ਼ਾ ਸਾਬਤ ਹੋਇਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਇਕ ਲੱਖ ਤੋਂ ਵੱਧ ਦਰਸ਼ਕਾਂ ਦੇ ਸਾਹਮਣੇ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ।
ਟੀਮ ਇੰਡੀਆ ਨੇ ਵਿਸ਼ਵ ਕੱਪ ‘ਚ ਪਾਕਿਸਤਾਨ ਨੂੰ ਲਗਾਤਾਰ ਅੱਠਵੀਂ ਵਾਰ ਹਰਾ ਕੇ ਆਪਣਾ ਸ਼ਾਨਦਾਰ ਰਿਕਾਰਡ ਕਾਇਮ ਰੱਖਿਆ ਹੈ। ਗੇਂਦਬਾਜ਼ਾਂ ਦੇ ਕਹਿਰ ਦੀ ਬਦੌਲਤ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਸਿਰਫ 191 ਦੌੜਾਂ ‘ਤੇ ਹਰਾ ਦਿੱਤਾ। ਫਿਰ ਕਪਤਾਨ ਰੋਹਿਤ ਸ਼ਰਮਾ ਦੀ ਧਮਾਕੇਦਾਰ ਪਾਰੀ ਨੇ ਪਾਕਿਸਤਾਨੀ ਗੇਂਦਬਾਜ਼ੀ ਨੂੰ ਤਬਾਹ ਕਰ ਦਿੱਤਾ ਅਤੇ ਸਿਰਫ 31 ਓਵਰਾਂ ਵਿੱਚ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿੱਚ 141ਵੇਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਸੈਸ਼ਨ ਦਾ ਉਦਘਾਟਨ ਦੌਰਾਨ ਵਿਸ਼ਵ ਕੱਪ ‘ਚ ਪਾਕਿਸਤਾਨ ਖਿਲਾਫ ਟੀਮ ਇੰਡੀਆ ਨੂੰ ਵਧਾਈ ਦਿੱਤੀ। ਪੀਐਮ ਮੋਦੀ ਨੇ ਕਿਹਾ ਕਿ 40 ਸਾਲਾਂ ਦੇ ਵਕਫ਼ੇ ਤੋਂ ਬਾਅਦ ਭਾਰਤ ਵਿੱਚ ਆਈਓਸੀ ਸੈਸ਼ਨ ਦਾ ਆਯੋਜਨ ਕਰਨਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ।
ਪੀਐਮ ਮੋਦੀ ਨੇ ਕਿਹਾ ਮੈਂ ਪਾਕਿਸਤਾਨ ਦੇ ਖਿਲਾਫ ਇਸ ਇਤਿਹਾਸਕ ਜਿੱਤ ਲਈ ਟੀਮ ਇੰਡੀਆ ਅਤੇ ਸਾਰੇ ਭਾਰਤੀਆਂ ਨੂੰ ਵਧਾਈ ਦਿੰਦਾ ਹਾਂ। ਭਾਰਤ ਨੇ ਬਹੁਤ ਹੀ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਖੇਡਾਂ ਭਾਰਤੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਰਹੀਆਂ ਹਨ। ਜੇਕਰ ਤੁਸੀਂ ਭਾਰਤ ਦੇ ਪਿੰਡਾਂ ਵਿੱਚ ਜਾਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਖੇਡਾਂ ਤੋਂ ਬਿਨਾਂ ਹਰ ਤਿਉਹਾਰ ਅਧੂਰਾ ਹੈ। ਅਸੀਂ ਭਾਰਤੀ ਸਿਰਫ਼ ਖੇਡ ਪ੍ਰੇਮੀ ਹੀ ਨਹੀਂ, ਸਗੋਂ ਉਸ ਨੂੰ ਜੀਊਣ ਵਾਲੇ ਹਾਂ।”
ਇਹ ਵੀ ਪੜ੍ਹੋ : ਲੁਧਿਆਣਾ ‘ਚ 6 ਥਾਵਾਂ ‘ਤੇ ਵਿਕਣਗੇ ਪਟਾਕੇ, ਦੀਵਾਲੀ ਨੂੰ ਲੈ ਕੇ ਗਾਈਡਲਾਈਨ ਜਾਰੀ
ਉਨ੍ਹਾਂ ਕਿਹਾ, “ਭਾਰਤ ਆਪਣੇ ਦੇਸ਼ ਵਿੱਚ ਓਲੰਪਿਕ ਦੇ ਆਯੋਜਨ ਲਈ ਉਤਸ਼ਾਹਿਤ ਹੈ। ਭਾਰਤ 2036 ਵਿੱਚ ਓਲੰਪਿਕ ਦੇ ਸਫਲਤਾਪੂਰਵਕ ਆਯੋਜਨ ਲਈ ਆਪਣੀਆਂ ਕੋਸ਼ਿਸ਼ਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ, ਇਹ 140 ਕਰੋੜ ਭਾਰਤੀਆਂ ਦਾ ਸਦੀਆਂ ਪੁਰਾਣਾ ਸੁਪਨਾ ਹੈ। ਭਾਰਤ 2029 ਵਿੱਚ ਹੋਣ ਜਾ ਰਹੇ ਯੂਥ ਓਲੰਪਿਕ ਦੇ ਆਯੋਜਨ ਲਈ ਵੀ ਉਤਸੁਕ ਹੈ… ਸਾਡਾ ਮੰਨਣਾ ਹੈ ਕਿ ਭਾਰਤ ਨੂੰ IOC ਦਾ ਸਮਰਥਨ ਮਿਲਦਾ ਰਹੇਗਾ।