ਜੀ-20 ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਾਕਿਸਤਾਨੀ ਗੁਬਾਰਾ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਹਵਾਈ ਅੱਡੇ ਦੀ ਸੁਰੱਖਿਆ ਵਿੱਚ ਤਾਇਨਾਤ CISF ਦੇ ਜਵਾਨਾਂ ਨੇ ਝਾੜੀਆਂ ਵਿੱਚੋਂ ਇਹ ਗੁਬਾਰਾ ਬਰਾਮਦ ਕੀਤਾ ਹੈ। ਇਸ ਗੁਬਾਰੇ ‘ਤੇ ਪਾਕਿਸਤਾਨ ਏਅਰਲਾਈਨਜ਼ ਦਾ ਲੋਗੋ ਹੈ। CISF ਨੇ ਗੁਬਾਰੇ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ CISF ਦੀ ਟੀਮ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗਸ਼ਤ ‘ਤੇ ਸੀ। ਇਸ ਦੌਰਾਨ ਇਕ ਜਵਾਨ ਨੇ ਝਾੜੀਆਂ ‘ਚ ਗੁਬਾਰਾ ਉਡਦਾ ਦੇਖਿਆ। CISF ਜਵਾਨਾਂ ਨੇ ਗੁਬਾਰੇ ਨੂੰ ਕਬਜ਼ੇ ‘ਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ। ਮਿਲੇ ਗੁਬਾਰੇ ‘ਚ ਪਾਕਿਸਤਾਨ ਏਅਰਲਾਈਨਜ਼ ਦਾ ਲੋਗੋ ਹੈ ਅਤੇ ਇਹ ਦੇਖਣ ‘ਚ ਜਹਾਜ਼ ਵਰਗਾ ਹੈ। ਫਿਲਹਾਲ ਗੁਬਾਰੇ ਨਾਲ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਇਆ ਹੈ। ਜਵਾਨਾਂ ਵੱਲੋਂ ਇਲਾਕੇ ਦੀ ਤਲਾਸ਼ੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਅਫ਼ੀਮ ਦੀ ਖੇਤੀ ਕਰਨ ਵਾਲਾ ਕਾਬੂ, ਛਾਪੇਮਾਰੀ ਦੌਰਾਨ 62 ਭੁੱਕੀ ਬਰਾਮਦ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਕੁਮਾਰਸੈਨ ਇਲਾਕੇ ਵਿੱਚ ਇੱਕ ਪਾਕਿਸਤਾਨੀ ਗੁਬਾਰਾ ਉੱਡਦਾ ਦੇਖਿਆ ਗਿਆ ਸੀ। ਮਲੇਂਦੀ ਗ੍ਰਾਮ ਪੰਚਾਇਤ ਦੇ ਪ੍ਰੇਮ ਨਗਰ ਪਿੰਡ ‘ਚ ਜਹਾਜ਼ ਦੇ ਆਕਾਰ ਦਾ ਹਰਾ ਗੁਬਾਰਾ ਦੇਖਿਆ ਗਿਆ। ਗੁਬਾਰੇ ‘ਤੇ ਪਾਕਿਸਤਾਨ ਦਾ ਝੰਡਾ ਦੇਖ ਕੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।ਮੌਕੇ ‘ਤੇ ਪਹੁੰਚੀ ਪੁਲਸ ਟੀਮ ਨੇ ਗੁਬਾਰੇ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: