ਜੋ ਸਾਨੂੰ ਪਿਆਰਾ ਹੁੰਦਾ ਹੈ ਅਸੀਂ ਉਸ ਲਈ ਕੁਝ ਵੀ ਕਰਨ ਲਈ ਤਿਆਰ ਹੁੰਦੇ ਹਾਂ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਜਿਸ ‘ਚ ਇਕ ਪਾਕਿਸਤਾਨੀ ਲਾੜੀ ਆਪਣੀ ਮਹਿੰਦੀ ਦੀ ਰਸਮ ਲਈ ਲਹਿੰਗਾ ਪਾਉਂਦੀ ਦਿਖਾਈ ਦੇ ਰਹੀ ਹੈ। ਤੁਸੀਂ ਕਹੋਗੇ – ਇਸ ਵਿੱਚ ਵੱਡੀ ਗੱਲ ਕੀ ਹੈ? ਇਸ ਵਿੱਚ ਖਾਸ ਗੱਲ ਇਹ ਹੈ ਕਿ ਦੁਲਹਨ ਦੇ ਲਹਿੰਗੇ ‘ਤੇ LED ਲਾਈਟਾਂ ਲੱਗੀਆਂ ਹਨ।
ਇੰਸਟਾਗ੍ਰਾਮ ਯੂਜ਼ਰ ਰੀਹਾਬ ਮਕਸੂਦ ਨੇ ਆਪਣੇ ਵਿਆਹ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਅਤੇ ਕਿਵੇਂ ਉਸਦਾ ਪਤੀ ਚਾਹੁੰਦਾ ਸੀ ਕਿ ਉਹ ਰੋਸ਼ਨੀਆਂ ਨਾਲ ਚਮਕੇ। ਇਸ ਲਈ ਉਸ ਨੇ ਇਹ ਫੈਸਲਾ ਕੀਤਾ ਕਿ ਉਹ ਵਿਆਹ ਵਾਲੇ ਦਿਨ LED ਲਾਈਟਾਂ ਨਾਲ ਸਜਾਇਆ ਲਹਿੰਗਾ ਪਹਿਨੇਗੀ। ਪਾਕਿਸਤਾਨੀ ਦੁਲਹਨ ਨੇ ਵੀ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ।
ਅੱਜਕਲ੍ਹ ਵਿਆਹ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿੱਚ ਦੁਲਹਨ ਆਪਣੇ ਪਤੀ ਨਾਲ ਰੰਗੀਨ ਐਲਈਡੀ ਲਾਈਟਾਂ ਵਾਲਾ ਲਹਿੰਗਾ ਪਹਿਨ ਕੇ ਐਂਟਰੀ ਕਰਦੀ ਹੈ। ਦੁਲਹੇ ਮੀਆਂ ਦੇ ਹੱਥਾਂ ਵਿਚ ਹੱਥ ਪਾ ਕੇ, ਲਾੜੀ ਚਮਕਦੀਆਂ ਲਾਈਟਾਂ ਨਾਲ ਸਜਿਆ ਹੋਇਆ ਲਿਬਾਸ ਪਹਿਨ ਕੇ ਮਹਿੰਦੀ ਦੀ ਰਸਮ ਵਿਚ ਪਹੁੰਚੀ।
ਇਹ ਵੀ ਪੜ੍ਹੋ : ਕਾਰਡ ਦਾ ਝੰਜਟ ਖ਼ਤਮ! ਹੁਣ UPI ਰਾਹੀਂ ਨਿਕਲੇਗਾ ATM ਤੋਂ ਪੈਸਾ, ਜਾਣੋ ਕਿਸ ਤਰ੍ਹਾਂ
ਵੀਡੀਓ ਸ਼ੇਅਰ ਕਰਦੇ ਹੋਏ ਪਾਕਿਸਤਾਨੀ ਦੁਲਹਨ ਨੇ ਲਿਖਿਆ, ”ਮੇਰੀ ਮਹਿੰਦੀ 2023 ਦੀਆਂ ਯਾਦਾਂ। ਮੇਰਾ ਲਿਬਾਸ ਮੇਰੇ ਸੁਪਰ ਡੁਪਰ ਪਤੀ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ, ਜੋ ਹਮੇਸ਼ਾ ਚਾਹੁੰਦੇ ਸਨ ਕਿ ਉਸ ਦੀ ਦੁਲਹਨ ਵੱਡੇ ਦਿਨ ‘ਤੇ ਚਮਕੇ। ਮੈਨੂੰ ਕਿਹਾ ਗਿਆ ਸੀ ਕਿ ਲੋਕ ਤੁਹਾਡਾ ਮਜ਼ਾਕ ਉਡਾਉਣਗੇ ਪਰ ਮੈਂ ਇਸ ਨੂੰ ਮਾਣ ਨਾਲ ਪਹਿਨਿਆ ਕਿਉਂਕਿ ਮੈਨੂੰ ਪਤਾ ਹੈ ਕਿ ਕਿਸੇ ਵੀ ਆਦਮੀ ਨੇ ਆਪਣੀ ਵਹੁਟੀ ਲਈ ਅਜਿਹੀ ਕੋਸ਼ਿਸ਼ ਨਹੀਂ ਕੀਤੀ।”
ਹੁਣ ਇੰਟਰਨੈੱਟ ‘ਤੇ ਚਮਕਦੇ ਲਹਿੰਗੇ ‘ਤੇ ਲੋਕਾਂ ਦੀਆਂ ਟਿੱਪਣੀਆਂ ਆ ਗਈਆਂ ਹਨ। ਇੱਕ ਨੇ ਲਿਖਿਆ “ਚੰਗਾ ਵਿਚਾਰ ਪਰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ, TBH! ਇਕ ਹੋਰ ਨੇ ਲਿਖਿਆ- ਜੇ ਉਹ ਚਮਕਦੇ ਕੱਪੜੇ ਜਾਂ ਚੰਗੀ ਤਰ੍ਹਾਂ ਡਿਜ਼ਾਈਨ ਕੀਤੀ ਹੋਈ ਚੀਜ਼ ਦੀ ਵਰਤੋਂ ਕਰਦੇ ਤਾਂ ਚੰਗਾ ਹੁੰਦਾ। ਇਕ ਹੋਰ ਯੂਜ਼ਰ ਨੇ ਲਿਖਿਆ, ”ਬਹੁਤ ਵਧੀਆ, ਉਸ ਨੂੰ ਕਹੋ ਕਿ ਦੁਬਾਰਾ ਇੰਨੀ ਸਖਤ ਕੋਸ਼ਿਸ਼ ਨਾ ਕਰੇ।”
ਵੀਡੀਓ ਲਈ ਕਲਿੱਕ ਕਰੋ -: