ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਵਿਚ ਇਕ ਵਾਰ ਫਿਰ ਤੋਂ ਪੰਚਾਇਤੀ ਚੋਣਾਂ ਹੋਣਗੀਆਂ। ਇਸ ਵਾਰ 90 ਸਰਪੰਚਾਂ ਤੇ 1771 ਪੰਚਾਂ ਦੀਆਂ ਵੋਟਾਂ ਹੋਣਗੀਆਂ । ਇਸ ਤੋਂ ਪਹਿਲਾਂ 15 ਅਕਤੂਬਰ 2024 ਨੂੰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਸਨ ਤੇ ਹੁਣ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦਾ ਸ਼ੈਡਿਊਲ ਜਾਰੀ ਕੀਤਾ ਗਿਆ।
ਜਾਰੀ ਕੀਤੇ ਗਏ ਸ਼ੈਡਿਊਲ ਮੁਤਾਬਕ 14 ਤੋਂ 17 ਜੁਲਾਈ ਤਕ ਨਾਮਜ਼ਦਗੀਆਂ ਦੀ ਤਾਰੀਖ ਤੈਅ ਕੀਤੀ ਜਾਵੇਗੀ। ਨਾਮਜ਼ਦਗੀਆਂ 14 ਜੁਲਾਈ ਤੋਂ ਸਵੇਰੇ 11 ਵਜੇ ਤੋਂ 17 ਜੁਲਾਈ ਦੁਪਹਿਰ 3 ਵਜੇ ਤੱਕ ਭਰੀਆਂ ਜਾਣਗੀਆਂ। ਇਸ ਤੋਂ ਬਾਅਦ 27 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ ਫਿਰ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨਾਂ ‘ਤੇ ਹੋਵੇਗੀ।
ਇਹ ਵੀ ਪੜ੍ਹੋ :‘ਆਪ’ ਨੇ ਸਾਬਕਾ MLA ਅਮਰਜੀਤ ਸਿੰਘ ਸੰਦੋਆ ਨੂੰ ਦਿਖਾਇਆ ਬਾਹਰ ਦਾ ਰਸਤਾ, ਪਾਰਟੀ ਵਿਰੋਧੀ ਗਤੀਵਿਧੀਆਂ ਦਾ ਲੱਗਾ ਦੋਸ਼
ਦੱਸ ਦੇਈਏ ਕਿ ਸਰਪੰਚੀ ਉਮੀਦਵਾਰਾਂ ਲਈ ਚੋਣ ਖਰਚ ਸੀਮਾ 40,000/- ਰੁਪਏ ਹੈ, ਜਦੋਂ ਕਿ ਪੰਚ ਲਈ ਖਰਚ ਸੀਮਾ 30,000/- ਰੁਪਏ ਤੈਅ ਕੀਤੀ ਗਈ ਹੈ। ਰਾਜ ਚੋਣ ਕਮਿਸ਼ਨਰ ਨੇ ਦੱਸਿਆ ਕਿ ਚੋਣਾਂ ਵਿਚ ਚੋਣ ਅਬਜ਼ਰਵਰ ਲਾਏ ਜਾਣਗੇ ਤਾਂ ਜੋ ਆਦਰਸ਼ ਚੋਣ ਜ਼ਾਬਤੇ ਦੀ ਪੂਰਨ ਪਾਲਣਾ ਕਰਾਈ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























