ਪੰਜਾਬ ਤੇ ਹਰਿਆਣਾ ਦੇ ਡਾਕਘਰਾਂ ਵਿਚ ਚੱਲ ਰਹੇ ਪਾਸਪੋਰਟ ਕੇਂਦਰਾਂ ਵਿਚ ਸਟਾਫ ਦੁੱਗਣਾ ਕੀਤਾ ਜਾਵੇਗਾ ਜਿਸ ਨਾਲ ਅਪਾਇੰਟਮੈਂਟ ਨੂੰ ਦੁੱਗਣਾ ਕਰਕੇ ਵੋਟਿੰਗ ਨੂੰ ਘੱਟ ਕੀਤਾ ਜਾ ਸਕੇ। ਰੀਜਨਲ ਪਾਸਪੋਰਟ ਆਫਿਸ ਚੰਡੀਗੜ੍ਹ ਨੇ ਇਸ ਲਈ ਇੰਫ੍ਰਾਸਟ੍ਰਕਚਰ ਆਦਿ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਜਿਹਾ ਹੋਣ ਨਾਲ ਘੱਟ ਸਮੇਂ ਵਿਚ ਵਧ ਲੋਕਾਂ ਦੇ ਪਾਸਪੋਰਟ ਬਣ ਸਕਣਗੇ।
ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਤੋਂ ਹਰ ਸਾਲ ਵੱਡੀ ਗਿਣਤੀ ਵਿਚ ਨੌਜਵਾਨ ਪੜ੍ਹਾਈ ਕਰਨ ਲਈ ਵਿਦੇਸ਼ ਜਾਂਦੇ ਹਨ। ਭਾਰਤ ਤੋਂ ਬਾਹਰ ਘੁੰਮਣ ਜਾਣ ਦੀ ਚਾਹਤ ਰੱਖਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਇਸ ਲਈ ਨਵਾਂ ਪਾਸਪੋਰਟ ਬਣਵਾਉਣ ਜਾਂ ਕਿਸੇ ਰੁਕਾਵਟ ਨੂੰ ਦੂਰ ਕਰਵਾਉਣ ਲਈ ਅਪਾਇੰਟਮੈਂਟ ਲੈਂਦੇ ਹਨ ਪਰ ਕਾਫੀ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਲਈ ਖੇਤਰੀ ਪਾਸਪੋਰਟ ਦਫਤਰ ਨੇ ਇਹ ਕਦਮ ਚੁੱਕਿਆ ਹੈ।
ਹੁਣ ਤੱਕ ਕਿਸੇ ਵੀ ਬਿਨੈਕਾਰ ਦੀ ਫਾਈਲ ਪਾਸਪੋਰਟ ਸੇਵਾ ਕੇਂਦਰਾਂ ਤੋਂ ਤਿਆਰ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਇਹ ਫਾਈਲ ਡਾਕ ਰਾਹੀਂ ਖੇਤਰੀ ਪਾਸਪੋਰਟ ਦਫ਼ਤਰ ਨੂੰ ਭੇਜੀ ਗਈ। ਹੁਣ BSNL ਅਤੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਨ ਤੋਂ ਬਾਅਦ ਸਾਰੀਆਂ ਫਾਈਲਾਂ ਆਨਲਾਈਨ ਹੀ ਆਉਣਗੀਆਂ। ਇਸ ਨਾਲ ਸਮੇਂ ਦੀ ਬਚਤ ਹੋਵੇਗੀ, ਨਾਲ ਹੀ ਕਾਗਜ਼ ਦੀ ਵੀ ਬਚਤ ਹੋਵੇਗੀ।
ਇਹ ਵੀ ਪੜ੍ਹੋ : ਉੱਤਰੀ ਜ਼ੋਨਲ ਕੌਂਸਲ ਮੀਟਿੰਗ ‘ਚ ਕੇਂਦਰ ਨੇ ਕਿਹਾ-‘ਪੀਯੂ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦਾ ਕੋਈ ਇਰਾਦਾ ਨਹੀਂ’
ਸੂਤਰਾਂ ਅਨੁਸਾਰ ਇਨ੍ਹਾਂ 12 ਪਾਸਪੋਰਟ ਸੇਵਾ ਕੇਂਦਰਾਂ ਵਿੱਚ ਅਪਲਾਈ ਕਰਨ ਵਾਲਿਆਂ ਲਈ ਕਰੀਬ ਇੱਕ ਮਹੀਨੇ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹਰ ਰੋਜ਼ ਇੱਕ ਪਾਸਪੋਰਟ ਸੇਵਾ ਕੇਂਦਰ ਵਿੱਚ 50 ਅਪਾਇੰਟਮੈਂਟ ਦਿੱਤੀਆਂ ਜਾਂਦੀਆਂ ਹਨ, ਯਾਨੀ ਰੋਜ਼ਾਨਾ ਕੁੱਲ 600 ਅਪਾਇੰਟਮੈਂਟ ਦਿੱਤੀਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: