ਪੰਜਾਬ ਦੇ ਪਠਾਨਕੋਟ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਕਾਰਵਾਈ ਕਰਦੇ ਹੋਏ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਸਦਰ ਦੇ ਥਾਣਾ ਇੰਸਪੈਕਟਰ ਹਰਪ੍ਰੀਤ ਬਾਜਵਾ ਦੀ ਅਗਵਾਈ ਹੇਠਲੀ ਟੀਮ ਵੱਲੋਂ ਕੀਤੀ ਗਈ ਹੈ। ਸੂਚਨਾ ਮੁਤਾਬਕ ਮੁਲਜ਼ਮ ਪਿੰਡ ਸਿੰਬਲੀ ਗੁੱਜਰਾ ਵਿੱਚ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਸਨ। ਪੁਲਿਸ ਟੀਮ ਨੇ ਟਿੱਪਰ ਅਤੇ ਜੇਸੀਬੀ ਵੀ ਜ਼ਬਤ ਕੀਤਾ ਹੈ।
ਮਾਮਲੇ ਸਬੰਧੀ SSP ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੁਨੀਲ ਕੁਮਾਰ ਜੇ.ਈ ਮਾਈਨਿੰਗ ਇੰਸਪੈਕਟਰ ਸਬ ਡਵੀਜ਼ਨ ਪਠਾਨਕੋਟ ਨੇ ਨਾਜਾਇਜ਼ ਮਾਈਨਿੰਗ ਦੀ ਕਾਰਵਾਈ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਸੀ, ਜਿਸ ਕਾਰਨ ਇਹ ਸਾਂਝੀ ਕਾਰਵਾਈ ਕੀਤੀ ਗਈ। ਮਾਈਨਿੰਗ ਵਿਭਾਗ ਤੋਂ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਸਦਰ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਤਲਾਸ਼ੀ ਦੌਰਾਨ ਮੁਲਜ਼ਮਾਂ ਵੱਲੋਂ ਨਾਜਾਇਜ਼ ਮਾਈਨਿੰਗ ਕੀਤੀ ਜ਼ਮੀਨ ਦੇ ਵੱਡੇ ਹਿੱਸੇ ਦਾ ਪਰਦਾਫਾਸ਼ ਕੀਤਾ।
ਮੁਲਜ਼ਮ ਪਿੰਡ ਤਲਵਾੜਾ ਵਿਖੇ ਅੰਬਰ ਸਟੋਨ ਕਰੱਸ਼ਰ ਚਲਾ ਰਹੇ ਸਨ ਅਤੇ ਮਾਈਨਿੰਗ ਦੇ ਕੰਮਾਂ ਲਈ ਦੋ ਟਿੱਪਰ ਅਤੇ ਇੱਕ ਜੇਸੀਬੀ ਮਸ਼ੀਨ ਦੀ ਵਰਤੋਂ ਕਰ ਰਹੇ ਸਨ। ਪੁਲਿਸ ਟੀਮ ਨੇ ਦੋ ਟਿੱਪਰ (PB 35 Q 9327 ਅਤੇ HP 38 G 2283) ਅਤੇ ਜੇਸੀਬੀ ਮਸ਼ੀਨ ਸਮੇਤ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਵੀ ਜ਼ਬਤ ਕੀਤਾ ਹੈ।
ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌ.ਤ, ਸਕੂਲ ਦੇ ਬਾਹਰ ਮਿਲੀ ਲਾ.ਸ਼
ਜਾਣਕਾਰੀ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਜੁਨ ਪੁੱਤਰ ਮਦਨ ਲਾਲ ਵਾਸੀ ਤਲਵਾੜਾ ਜੱਟਾਂ, ਸੁਨੀਲ ਕੁਮਾਰ ਪੁੱਤਰ ਰਾਮ ਜੀ ਲਾਲ ਵਾਸੀ ਤਲਵਾੜ ਗੁੱਜਰਾਂ, ਬੰਸੀਲਾਲ ਪੁੱਤਰ ਗੁਰਦਿਆਲ ਸਿੰਘ ਵਾਸੀ ਤਬੂਆ ਅਤੇ ਲਾਲ ਚੰਦ ਪੁੱਤਰ ਚੰਨਣ ਰਾਮ ਵਾਸੀ ਲਹਿਰੀ ਬਹਿਰਾਮਣਾ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: