ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਦੇਸ਼ਕ ਪਾਇਲ ਕਪਾਡੀਆ ਦੀ ਤਾਰੀਫ਼ ਕੀਤੀ ਹੈ। ਪਾਇਲ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਆਲ ਵੀ ਇਮੇਜਿਨ ਐਜ਼ ਲਾਈਟ’ ਕਾਨਸ 2024 ਵਿੱਚ ਨਾਮਜ਼ਦ ਹੋਈ ਸੀ। ਇਸ ਫਿਲਮ ਨੇ ਆਪਣੇ ਨਾਂ ਇੱਕ ਵੱਡਾ ਐਵਾਰਡ ਜਿੱਤਿਆ। ਇਸ ਫ਼ਿਲਮ ਨੇ ਕਾਨਸ ਫ਼ਿਲਮ ਫੈਸਟੀਵਲ ਦਾ ਦੂਜਾ ਸਭ ਤੋਂ ਵੱਡਾ ਪੁਰਸਕਾਰ ਗ੍ਰੈਂਡ ਪ੍ਰਿਕਸ ਜਿੱਤਿਆ ਹੈ, ਜਿਸ ਤੋਂ ਬਾਅਦ ਪਾਇਲ ਦੀ ਹਰ ਪਾਸੇ ਤੋਂ ਤਾਰੀਫ ਹੋ ਰਹੀ ਹੈ।
ਪੀਐਮ ਮੋਦੀ ਨੇ ਟਵੀਟ ਕੀਤਾ, “77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ‘ਆਲ ਵੀ ਇਮੇਜਿਨ ਐਜ਼ ਲਾਈਟ’ ਨੂੰ ਗ੍ਰੈਂਡ ਪ੍ਰਕਿਸ ਜਿੱਤਣ ਲਈ ਭਾਰਤ ਨੂੰ ਪਾਇਲ ਕਪਾਡੀਆ ‘ਤੇ ਮਾਣ ਹੈ। ਉਹ FTII ਤੋਂ ਪੜ੍ਹੀ ਹੋਈ ਹੈ, ਉਸ ਦੀ ਪ੍ਰਤਿਭਾ ਵਿਸ਼ਵ ਪੱਧਰ ‘ਤੇ ਚਮਕਦੀ ਹੈ, ਜੋ ਕਿ ਭਾਰਤ ਦੀ ਸਿਰਜਣਾਤਮਕਤਾ ਦਾ ਪ੍ਰਤੀਬਿੰਬ ਹੈ। ਇਹ ਵੱਕਾਰੀ ਪੁਰਸਕਾਰ ਨਾ ਸਿਰਫ਼ ਉਸ ਦੇ ਹੁਨਰ ਦਾ ਸਨਮਾਨ ਕਰਦਾ ਹੈ ਸਗੋਂ ਭਾਰਤ ਵਿੱਚ ਫ਼ਿਲਮ ਨਿਰਮਾਤਾਵਾਂ ਦੀ ਨਵੀਂ ਪੀੜ੍ਹੀ ਨੂੰ ਵੀ ਪ੍ਰੇਰਿਤ ਕਰਦਾ ਹੈ।
ਕਿਸੇ ਫਿਲਮ ਲਈ ਕਾਨਸ ਵਿੱਚ ਗ੍ਰੈਂਡ ਪ੍ਰਕਿਸ ਜਿੱਤਣਾ ਵੱਡੀ ਗੱਲ ਹੈ ਅਤੇ ਪਾਇਲ ਦੀ ਫਿਲਮ ਨੇ ਇਹ ਉਪਲਬਧੀ ਹਾਸਲ ਕੀਤੀ ਹੈ। ਅਜਿਹੇ ‘ਚ ਭੂਮੀ ਪੇਡਨੇਕਰ, ਕਿਆਰਾ ਅਡਵਾਨੀ, ਰਿਚਾ ਚੱਢਾ ਅਤੇ ਵਰੁਣ ਗਰੋਵਰ ਨੇ ਵੀ ਪਾਇਲ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਹੈ ਅਤੇ ਉਸ ਦੀ ਤਾਰੀਫ ਕੀਤੀ ਹੈ।
ਇਹ ਵੀ ਪੜ੍ਹੋ : ਬਿੱਟੂ ਦੇ ਹੱਕ ‘ਚ ਪ੍ਰਚਾਰ ਦੌਰਾਨ ਬੋਲੇ ਅਮਿਤ ਸ਼ਾਹ-‘ਬੇਅੰਤ ਸਿੰਘ ਦੇ ਕਾ.ਤਲਾਂ ਨੂੰ ਨਹੀਂ ਮੁਆਫ ਕਰਾਂਗੇ”
ਪਿਛਲੇ 30 ਸਾਲਾਂ ਤੋਂ ਕਾਨਸ ਵਿੱਚ ਕੋਈ ਵੀ ਭਾਰਤੀ ਫਿਲਮ ਨਾਮਜ਼ਦ ਨਹੀਂ ਹੋਈ ਸੀ। ਹੁਣ ਪਾਇਲ ਨੂੰ ਇਹ ਮੌਕਾ ਮਿਲ ਗਿਆ। ਉਸ ਦੀ ਫਿਲਮ ਇਸ ਵੱਡੇ ਮੁਕਾਮ ‘ਤੇ ਪਹੁੰਚੀ ਅਤੇ ਜਿੱਤ ਵੀ ਗਈ। ‘ਆਲ ਵੀ ਇਮੇਜਿਨ ਐਜ਼ ਲਾਈਟ’ ਦੇ ਨਿਰਦੇਸ਼ਨ ਦੇ ਨਾਲ-ਨਾਲ ਪਾਇਲ ਨੇ ਇਸ ਫ਼ਿਲਮ ਦੀ ਰਾਈਟਿੰਗ ਦਾ ਕੰਮ ਵੀ ਕੀਤਾ ਹੈ। ਥਾਮਸ ਹਕੀਮ, ਜੂਲੀਅਨ ਗ੍ਰੋਫ ਅਤੇ ਰਣਬੀਰ ਦਾਸ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ।
ਇਹ ਫ਼ਿਲਮ ਸਾਡੇ ਸਮਾਜ ਵਿੱਚ ਔਰਤਾਂ ਦੀ ਕੀ ਥਾਂ ਹੈ, ਇਸ ਦੀ ਕਹਾਣੀ ਬਿਆਨ ਕਰਦੀ ਹੈ। ਉਹ ਆਪਣੇ ਪਰਿਵਾਰ ਦੀ ਦੇਖਭਾਲ ਲਈ ਆਪਣੀ ਜ਼ਿੰਦਗੀ ਕਿਵੇਂ ਬਿਤਾਉਂਦੀ ਹੈ। ਇਸ ਫਿਲਮ ‘ਚ ਕਨੀ ਕੁਸ਼ਰੁਤੀ, ਦਿਵਿਆ ਪ੍ਰਭਾ ਅਤੇ ਛਾਇਆ ਕਦਮ ਮੁੱਖ ਭੂਮਿਕਾਵਾਂ ‘ਚ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: