ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਦੂਜਾ ਮੈਚ ਅੱਜ ਸ਼ਨੀਵਾਰ ਨੂੰ ਪੰਜਾਬ ਕਿੰਗਜ਼ (PBKS) ਅਤੇ ਦਿੱਲੀ ਕੈਪੀਟਲਜ਼ (DC) ਦਰਮਿਆਨ ਮੋਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਸਵੇਰ ਤੋਂ ਹੀ ਇੱਥੇ ਮੇਲੇ ਵਰਗਾ ਮਾਹੌਲ ਹੈ। ਕ੍ਰਿਕਟ ਪ੍ਰੇਮੀਆਂ ਦੇ ਸਿਰ ਮੈਚ ਦੀ ਖੁਰਾਮੀ ਸਾਫ ਵੇਖਣ ਨੂੰ ਮਿਲੀ। ਦੋਵੇਂ ਟੀਮਾਂ ਨੇ ਸਵੇਰੇ ਮੈਦਾਨ ‘ਤੇ ਅਭਿਆਸ ਵੀ ਕੀਤਾ।
ਮੈਚ ਦੀਆਂ ਸਾਰੀਆਂ ਸ਼੍ਰੇਣੀਆਂ ਦੀਆਂ ਟਿਕਟਾਂ ਪਹਿਲਾਂ ਹੀ ਵਿਕ ਚੁੱਕੀਆਂ ਸਨ। ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਇਆ। ਸਵੇਰ ਤੋਂ ਹੀ ਸਟੇਡੀਅਮ ਦੇ ਬਾਹਰ ਪ੍ਰਸ਼ੰਸਕ ਇਕੱਠੇ ਹੋਣੇ ਸ਼ੁਰੂ ਹੋ ਗਏ। ਵੱਡੀ ਗਿਣਤੀ ‘ਚ ਦਰਸ਼ਕ ਆਪਣੀ-ਆਪਣੀ ਟੀਮ ਦਾ ਸਮਰਥਨ ਕਰਨ ਲਈ ਪਹੁੰਚੇ ਹੋਏ ਹਨ। ਨੌਜਵਾਨਾਂ ਦੇ ਟੋਲੇ ਨੇ ਮੈਚ ਦੇਖਣ ਆਏ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਵੀ ਕੀਤਾ।
ਮੈਚ ਵੇਖਣ ਆਏ ਫੈਨਸ ਖੂਬ ਜੋਸ਼ ਵਿੱਚ ਨਜ਼ਰ ਆਏ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਐਂਟਰੀ ਲਈ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ। ਸਟੇਡੀਅਮ ਦੇ ਗੇਟ ‘ਤੇ ਐਂਟਰੀ ਕਰਨ ਲਈ ਲੰਮੀ ਲਾਈਨ ਲੱਗੀ ਹੋਈ ਨਜ਼ਰ ਆਈ, ਜਿਸ ਮਗਰੋਂ ਅੰਦਰ ਜਾਣ ਲਈ ਐਂਟਰੀ ਖੋਲ੍ਹ ਦਿੱਤੀ ਗਈ। ਉਥੇ ਹੀ ਪੰਜਾਬ ਨੂੰ ਸਪੋਰਟ ਕਰਨ ਲਈ ਦਰਸ਼ਕ ਰਿਵਾਇਤੀ ਪੰਜਾਬੀ ਲਿਬਾਸ ਵਿੱਚ ਪਹੁੰਚੇ। ਲੋਕ ਪੁਲਿਸ ਸਦੇ ਮੂਹਰੇ ਭੰਗੜੇ ਪਾਉਂਦੇ ਨਜ਼ਰ ਆਏ।
ਇਹ ਵੀ ਪੜ੍ਹੋ : Whatsapp ਯੂਜ਼ਰਸ ਲਈ ਸਭ ਤੋਂ ਵੱਡੀ ਚਿਤਾਵਨੀ, ਕਿਸੇ ਵੀ ਵੇਲੇ ਖਾਲੀ ਹੋ ਸਕਦੈ ਬੈਂਕ ਅਕਾਊਂਟ
ਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਨੇ ਮੈਚ ਸਬੰਧੀ ਰੂਟ ਪਲਾਨ ਜਾਰੀ ਕਰ ਦਿੱਤਾ ਹੈ। ਯੋਜਨਾ ਮੁਤਾਬਕ ਆਵਾਜਾਈ ਨੂੰ ਓਮੈਕਸ ਸਿਟੀ, ਕੁਰਾਲੀ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਕੁਰਾਲੀ ਵੱਲ ਮੋੜ ਦਿੱਤਾ ਗਿਆ ਹੈ। ਕੁਰਾਲੀ ਤੋਂ ਆਉਣ ਵਾਲੀ ਟਰੈਫ਼ਿਕ ਨੂੰ ਬੂਥਗੜ੍ਹ, ਸਿਸਵਾਂ ਟੀ ਪੁਆਇੰਟ ਅਤੇ ਚੰਡੀਗੜ੍ਹ ਬੈਰੀਅਰ ਰਾਹੀਂ ਚੰਡੀਗੜ੍ਹ ਆਉਣਾ ਪਵੇਗਾ। ਇਸੇ ਤਰ੍ਹਾਂ ਚੰਡੀਗੜ੍ਹ ਤੋਂ ਕੁਰਾਲੀ ਜਾਣ ਵਾਲੇ ਟਰੈਫਿਕ ਨੂੰ ਚੰਡੀਗੜ੍ਹ ਬੈਰੀਅਰ, ਸਿਸਵਾਂ ਟੀ ਪੁਆਇੰਟ ਅਤੇ ਬੂਥਗੜ੍ਹ ਰਾਹੀਂ ਕੁਰਾਲੀ ਜਾਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: