ਪਟਿਆਲਾ ਦੇ ਪਿੰਡ ਜੱਸੋਵਾਲ ਨੇੜੇ ਪੈਂਦੇ ਰੋਂਗਲਾ ਹੈੱਡ ਨੇੜੇ ਭਾਖੜਾ ਨਹਿਰ ਵਿਚ ਦਰਾਰ ਪੈ ਰਹੀ ਹੈ। ਜੇਕਰ ਇਸ ਦਰਾਰ ਨੂੰ ਸਮੇਂ ਰਹਿੰਦੇ ਨਾ ਪੂਰਾ ਕੀਤਾ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਜੇਕਰ ਇਹ ਦਰਾਰ ਵਧਦੀ ਹੈ ਤਾਂ ਪਟਿਆਲਾ ਤੱਕ ਖਤਰੇ ਵਿਚ ਆ ਸਕਦਾ ਹੈ। ਭਾਖੜਾ ਨਹਿਰ ਵਿਚ ਦਰਾਰ ਪੈਣ ਦਾ ਮੈਸੇਜ ਵਾਇਰਲ ਹੁੰਦੇ ਹੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੇਰ ਰਾਤ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਡਾ. ਬਲਬੀਰ ਸਿੰਘ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਦਰਾਰ ਨੂੰ ਭਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਰਾਏਬਰੇਲੀ ਤੋਂ ਦਾਖਲ ਕੀਤੀ ਨਾਮਜ਼ਦਗੀ, ਮਾਂ ਸੋਨੀਆ ਗਾਂਧੀ ਤੇ ਭੈਣ ਪ੍ਰਿਯੰਕਾ ਗਾਂਧੀ ਰਹੀ ਮੌਜੂਦ
ਮੰਤਰੀ ਬਲਬੀਰ ਨੇ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦੇਣਗੇ। ਮੌਕੇ ‘ਤੇ ਮੌਜੂਦ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਸਿਹਤ ਮੰਤਰੀ ਨੂੰ ਦੱਸਿਆ ਕਿ ਦਰਾਰ ਬਾਰੇ ਪਤਾ ਲੱਗਦੇ ਹੀ ਨਹਿਰ ਤੋਂ 3 ਫੁੱਟ ਪਾਣੀ ਘੱਟ ਕਰ ਦਿੱਤਾ ਗਿਆ ਹੈ। ਦਰਾਰ ਭਰਨ ਲਈ ਸੀਮੈਂਟ ਦੇ ਬੋਰੇ ਲਗਾ ਕੇ ਇਸ ਨੂੰ ਪੱਕਾ ਕੀਤਾ ਜਾਵੇਗਾ। ਲੋੜ ਪੈਣ ‘ਤੇ ਭਾਖੜਾ ਨਹਿਰ ਤੋਂ ਵਾਟਰ ਦਾ ਪੱਧਰ ਹੋਰ ਵੀ ਘੱਟ ਕੀਤਾ ਜਾ ਸਕਦਾ ਹੈ।