ਅੱਜ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ 13 ਰਾਜਾਂ ਦੀਆਂ 88 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਵੋਟਰਾਂ ਨੂੰ ਇਹ ਅਪੀਲ ਕੀਤੀ ਹੈ। ਪੀਐਮ ਮੋਦੀ ਨੇ ਨੌਜਵਾਨ ਅਤੇ ਮਹਿਲਾ ਵੋਟਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆਉਣ ਅਤੇ ਵੋਟ ਪਾਉਣ ਦੀ ਅਪੀਲ ਕੀਤੀ ਹੈ।

pm modi appeals voter
ਪੀਐਮ ਮੋਦੀ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਲਿਖਿਆ, “ਅੱਜ ਮੈਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀਆਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਨਿਮਰਤਾਪੂਰਵਕ ਬੇਨਤੀ ਕਰਦਾ ਹਾਂ ਕਿ ਉਹ ਰਿਕਾਰਡ ਗਿਣਤੀ ਵਿੱਚ ਵੋਟ ਪਾਉਣ। ਜਿੰਨਾ ਜ਼ਿਆਦਾ ਵੋਟਿੰਗ ਹੋਵੇਗੀ, ਸਾਡਾ ਲੋਕਤੰਤਰ ਓਨਾ ਹੀ ਮਜ਼ਬੂਤ ਹੋਵੇਗਾ। ਇਸ ਦੇ ਨਾਲ ਹੀ ਦੇਸ਼ ਦੀ ਨਾਰੀ ਸ਼ਕਤੀ ਨੂੰ ਮੇਰੀ ਖਾਸ ਬੇਨਤੀ ਹੈ ਕਿ ਉਹ ਆਪਣੀ ਵੋਟ ਤੁਹਾਡੀ ਆਵਾਜ਼ ਹੈ।
Urging everyone in constituencies voting today, in the second phase of the Lok Sabha elections, to participate in record numbers. A high voter turnout strengthens our democracy. I especially urge our young voters and women voters to turn out in great numbers. Your vote is your…
— Narendra Modi (@narendramodi) April 26, 2024
ਨੋਇਡਾ ‘ਚ ਕਈ ਥਾਵਾਂ ‘ਤੇ ਈਵੀਐਮ ਖਰਾਬ ਹੋਣ ਦੀਆਂ ਖਬਰਾਂ ਹਨ। ਨੋਇਡਾ ਦੇ ਸੈਕਟਰ 12 ਸਥਿਤ ਪ੍ਰਾਇਮਰੀ ਸਕੂਲ ਦੇ ਬੂਥ ਨੰਬਰ 93 ਵਿੱਚ ਈਵੀਐਮ ਟੁੱਟ ਗਈ। ਨੋਇਡਾ ਸੈਕਟਰ 150 ਦੇ ਜੇਪੀ ਸੋਸਾਇਟੀ ਦੇ ਪੋਲਿੰਗ ਬੂਥ ਨੰਬਰ 726 ਵਿੱਚ ਈਵੀਐਮ ਖ਼ਰਾਬ ਹੋਣ ਦੀ ਖ਼ਬਰ ਹੈ। ਨੋਇਡਾ ਦੇ ਮਮੂਰਾ ਦੇ ਪੋਲਿੰਗ ਬੂਥ ਨੰਬਰ 161 ਵਿੱਚ ਵੀ ਈਵੀਐਮ ਖਰਾਬ ਹੋਣ ਦੀ ਖ਼ਬਰ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .










