ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨਪ੍ਰੀਤ ਬਾਦਲ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਉਨ੍ਹਾਂ ਦੇ ਉਸ ਆਰਟੀਕਲ ਤਾਰੀਫ਼ ਕੀਤੀ, ਜੋਕਿ ਉਨ੍ਹਾਂ ਨੇ ਪੰਜਾਬ ਬਾਰੇ ਲਿਖਿਆ। ਇਹ ਆਰਟੀਕਲ ਇੱਕ ਇੰਗਲਿਸ਼ ਨਿਊਜ਼ਪੇਪਰ ਵਿਚ ਛਪਿਆ ਸੀ।
ਪੀ.ਐੱਮ. ਮੋਦੀ ਨੇ ਕਿਹਾ ਕਿ ਮਨਪ੍ਰੀਤ ਬਾਦਲ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਪੰਜਾਬ ਦੀ ਅਮੀਰ ਸਮਰੱਥਾ ਦੀ ਹਾਲੇ ਤੱਕ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਗਈ। ਸੂਬੇ ਦੇ ਲੋਕ ਅਥਾਹ ਪ੍ਰਤਿਭਾ ਨਾਲ ਭਰਪੂਰ ਹਨ। ਸਾਡੀ ਪਾਰਟੀ ਲੋਕਾਂ ਦੀਆਂ ਆਸਾਂ ਨੂੰ ਖੰਭ ਲਗਾਉਣ ਅਤੇ ਵਿਕਸਿਤ ਪੰਜਾਬ ਦੀ ਸਿਰਜਣਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦੇਵੇਗੀ।
ਦੱਸ ਦੇਈਏ ਕਿ ਇੱਕ ਅੰਗਰੇਜ਼ੀ ਅਖਬਾਰ ਵਿਚ ਮਨਪ੍ਰੀਤ ਬਾਦਲ ਦਾ ਆਰਟੀਕਲ ਛਪਿਆ, ਜਿਸ ਵਿਚ ਉਨ੍ਹਾਂ ਪੰਜਾਬ ਦੇ ਹਾਲਾਤਾਂ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜ਼ਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੇ ਬਾਅਦ ਤੋਂ ਪੰਜਾਬ ਦੇ ਸਮਾਜਿਕ, ਆਰਥਿਕ ਅਤੇ ਸਮਾਜਿਕ ਚੁਣੌਤੀਆਂ ਨਾਲ ਜੂਝਣ ਮਗਰੋਂ ਕੁਝ ਦਹਾਕਿਆਂ ਵਿਚ ਸਿਖਰ ‘ਤੇ ਉਭਰ ਕੇ ਸਾਹਮਣੇ ਆਇਆ।
ਇਹ ਵੀ ਪੜ੍ਹੋ : ਪਾਇਲ ਕਪਾਡੀਆ ਦੀ ਜਿੱਤ ਨੇ ਵਧਾਇਆ ਦੇਸ਼ ਦਾ ਮਾਣ, PM ਮੋਦੀ ਨੇ ਦਿੱਤੀ ਸ਼ਾਬਾਸ਼ੀ
ਇਸ ਵਿਚ ਉਨ੍ਹਾਂ ਯੂਪੀ, ਗੁਜਰਾਤ, ਮਹਾਰਾਸ਼ਟਰ ਦੇ ਮਾਡਲ ਦਾ ਜ਼ਿਕਰ ਕੀਤਾ ਜਿਥੇ ਬੀਜੇਪੀ ਦੀਆਂ ਸਰਕਾਰਾਂ ਹਨ ਤੇ ਪੰਜਾਬ ਨੂੰ ਵੀ ਉਸ ਵਰਗਾ ਬਣਨ ਦੀ ਗੱਲ ਕਹੀ ਅਤੇ ਪੰਜਾਬ ਵਿਚ ਵੀ ਭਾਜਪਾ ਸਰਕਾਰ ਦੀ ਲੀਡਰਸ਼ਿਪ ਦੀ ਲੋੜ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਨ। ਇਹ ਆਰਟੀਕਲ ਪ੍ਰਧਾਨ ਮੰਤਰੀ ਨੇ ਪੜ੍ਹਿਆ ਅਤੇ ਉਨ੍ਹਾਂ ਦੇ ਇਸ ਆਰਟੀਕਲ ਦੀ ਤਾਰੀਫ ਕੀਤੀ।
ਵੀਡੀਓ ਲਈ ਕਲਿੱਕ ਕਰੋ -: