ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਬੋਲ ਰਹੇ ਸਨ। PM ਮੋਦੀ ਨੇ ਕਾਂਗਰਸ ‘ਤੇ ਜ਼ਬਰਦਸਤ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਕਈ ਸਾਲਾਂ ਤੋਂ ਆਪਣੇ ਯੁਵਰਾਜ ਨੂੰ ਲਾਂਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਹ ਮੁਮਕਿਨ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਯੁਵਰਾਜ ਨੂੰ ਇਕ ਸਟਾਰਟਅੱਪ ਬਣਾ ਦਿੱਤਾ ਹੈ। ਹੁਣ ਉਹ ਨਾਨ ਸਟਾਰਟਰ ਹੈ। ਨਾ ਤਾਂ ਲਿਫਟ ਹੋ ਰਿਹਾ ਹੈ ਤੇ ਨਾ ਹੀ ਲਾਂਚ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਿਰਤਾਂਤ ਫੈਲਾਇਆ, ਜਿਸ ਦੇ ਨਤੀਜੇ ਵਜੋਂ ਭਾਰਤ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ‘ਤੇ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਹੀਨ ਭਾਵਨਾ ਨਾਲ ਦੇਖਿਆ ਜਾਣ ਲੱਗਾ। ਇਸ ਤਰ੍ਹਾਂ ਸਾਡੇ ਅਤੀਤ ਨਾਲ ਬੇਇਨਸਾਫ਼ੀ ਹੋਈ। ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਸ ਦੀ ਲੀਡਰਸ਼ਿਪ ਕਿੱਥੇ ਸੀ।
PM ਮੋਦੀ ਨੇ ਕਿਹਾ ਕਿ ਜਿਸ ਕਾਂਗਰਸ ਨੇ ਓਬੀਸੀ ਨੂੰ ਪੂਰੀ ਤਰ੍ਹਾਂ ਤੋਂ ਰਾਖਵਾਂਕਰਨ ਨਹੀਂ ਦਿੱਤਾ, ਕਦੇ ਸਾਧਾਰਨ ਵਰਗ ਦੇ ਗਰੀਬਾਂ ਨੂੰ ਰਾਖਵਾਂਕਰਨ ਨਹੀਂ ਦਿੱਤਾ ਜਿਸ ਨੇ ਬਾਬਾ ਸਾਹਿਬ ਨੂੰ ਭਾਰਤ ਰਤਨ ਦੇਣ ਯੋਗ ਨਹੀਂ ਸਮਝਿਆ ਉੁਹ ਸਿਰਫ ਆਪਣੇ ਪਰਿਵਾਰ ਨੂੰ ਹੀ ਭਾਰਤ ਰਤਨ ਦਿੰਦੇ ਹਨ। ਉਹ ਹੁਣ ਸਾਨੂੰ ਸਮਾਜਿਕ ਨਿਆਂ ਦਾ ਉਪਦੇਸ਼ ਦੇ ਰਹੇ ਹਨ ਤੇ ਪਾਠ ਪੜ੍ਹਾ ਰਹੇ ਹਨ ਜਿਸ ਕੋਲ ਆਪਣੇ ਲੀਡਰ ਦੀ ਗਾਰੰਟੀ ਨਹੀਂ ਹੈ, ਉਹ ਮੋਦੀ ਦੀ ਗਰੰਟੀ ‘ਤੇ ਸਵਾਲ ਚੁੱਕ ਰਹੇ ਹਨ।
ਇਹ ਵੀ ਪੜ੍ਹੋ : ਮਾਨਸਾ ਦੇ ਜਵਾਨ ਦੀ ਰਾਜਸਥਾਨ ‘ਚ ਮੌ.ਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਕੁਲਦੀਪ ਸਿੰਘ
ਉਨ੍ਹਾਂ ਕਿਹਾ ਕਿ ਨਹਿਰੂ ਜੀ ਨੇ ਕਿਹਾ ਉਹ ਕਾਂਗਰਸ ਲਈ ਹਮੇਸ਼ਾ ਤੋਂ ਪੱਥਰ ਹੀ ਲਕੀਰ ਹੁੰਦਾ ਹੈ। ਦਿਖਾਵੇ ਲਈ ਤੁਸੀਂ ਕੁਝ ਵੀ ਕਹੋ ਪਰ ਤੁਹਾਡੀ ਸੋਚ ਕਈ ਉਦਾਹਰਣਾਂ ਤੋਂ ਸਿੱਧ ਹੁੰਦੀ ਹੈ। ਕਾਂਗਰਸ ਨੇ ਜੰਮੂ-ਕਸ਼ਮੀਰ ਨੂੰ SC,ST, OBC ਨੂੰ 7 ਦਹਾਕਿਆਂ ਤੱਕ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਿਆ।
ਵੀਡੀਓ ਲਈ ਕਲਿੱਕ ਕਰੋ –