ਪ੍ਰਧਾਨ ਮੰਤਰੀ ਮੋਦੀ ਅੱਜ ਮੱਧ ਪ੍ਰਦੇਸ਼ ਦੌਰੇ ‘ਤੇ ਹਨ। ਉਨ੍ਹਾਂ ਨੇ ਝਬੂਆ ਵਿਚ 7550 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਾਂਗਰਸ ਪਾਰਟੀ ‘ਤੇ ਵੀ ਹਮਲਾ ਬੋਲਿਆ ਤੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦਾ ਸਫਾਇਆ ਹੋ ਜਾਵੇਗਾ।
ਪੀਐੱਮ ਮੋਦੀ ਨੇ ਕਾਂਗਰਸ ਸਰਕਾਰ ਦੇ ਕਾਰਜਕਾਲ ਨੂੰ ਕਾਲਾ ਦੱਸਿਆ ਤੇ ਵਿਰੋਧੀ ਪਾਰਟੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਬੀਤੇ ਸਾਲਾਂ ਵਿਚ ਮੱਧਪ੍ਰਦੇਸ਼ ਨੇ ਦੋ ਵੱਖ-ਵੱਖ ਦੋਰ ਦੇਖੇ ਹਨ। ਇਕ ਡਬਲ ਇੰਜਣ ਸਰਕਾਰ ਦਾ ਦੌਰ ਤੇ ਦੂਜਾ ਕਾਂਗਰਸ ਦੇ ਜ਼ਮਾਨੇ ਦਾ ਕਾਲਾ ਦੌਰ। ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਾਇਦ ਯਾਦ ਵੀ ਨਹੀਂ ਹੋਵੇਗਾ। ਅੱਜ ਵਿਕਾਸ ਦੇ ਰਸਤੇ ‘ਤੇ ਤੇਜ਼ੀ ਨਾਲ ਦੌੜ ਰਿਹਾ ਮੱਧ ਪ੍ਰਦੇਸ਼ ਭਾਜਪਾ ਸਰਕਾਰ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਬੀਮਾਰੂ ਸੂਬਿਆਂ ਵਿਚ ਗਿਣਿਆਂ ਜਾਂਦਾ ਸੀ। ਸਾਡੇ ਲਈ ਜਨਜਾਤੀ ਸਮਾਜ ਵੋਟ ਬੈਂਕ ਨਹੀਂ, ਦੇਸ਼ ਦਾ ਗੌਰਵ ਹੈ। ਤੁਹਾਡਾ ਸਨਮਾਨ ਤੇ ਤੁਹਾਡਾ ਵਿਕਾਸ ਵੀ, ਇਹ ਮੋਦੀ ਦੀ ਗਾਰੰਟੀ ਹੈ। ਤੁਹਾਡੇ ਸੁਪਨੇ, ਬੱਚਿਆਂ ਦੇ ਸੁਪਨੇ, ਨੌਜਵਾਨਾਂ ਦੇ ਸੁਪਨੇ ਇਹ ਮੋਦੀ ਦਾ ਸੰਕਲਪ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਤੋਂ ਪਹਿਲਾਂ ਹਾਈ ਅਲਰਟ ‘ਤੇ ਦਿੱਲੀ ਪੁਲਿਸ, ਸਰਹੱਦੀ ਇਲਾਕਿਆਂ ‘ਚ ਧਾਰਾ 144 ਲਾਗੂ
ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ PM ਮੋਦੀ ਨੇ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਮੋਦੀ ਮੱਧ ਪ੍ਰਦੇਸ਼ ਵਿਚ ਝਾਬੂਆ ਤੋਂ ਲੋਕ ਸਭਾ ਦੀ ਲੜਾਈ ਦਾ ਆਗਾਜ਼ ਕਰਨਗੇ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੋਦੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਨਹੀਂ ਆਇਆ ਹੈ। ਮੋਦੀ ਤਾਂ ਸੇਵਕ ਵਜੋਂ ਈਸ਼ਵਰ ਰੂਪੀ MP ਦੀ ਜਨਤਾ ਦਾ ਧੰਨਵਾਦ ਪ੍ਰਗਟਾਉਣ ਆਇਆ ਹੈ। ਇਸ ਵਾਰ ਵਿਰੋਧੀ ਦੇ ਵੱਡੇ-ਵੱਡੇ ਨੇਤਾ ਪਹਿਲਾਂ ਤੋਂ ਹੀ ਕਹਿਣ ਲੱਗੇ ਹਨ-2024 ਵਿਚ 400 ਪਾਰ, ਫਿਰ ਇਕ ਵਾਰ ਮੋਦੀ ਸਰਕਾਰ।
ਵੀਡੀਓ ਲਈ ਕਲਿੱਕ ਕਰੋ –