ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਗੁਰੂਗ੍ਰਾਮ ਵਿਚ 112 ਨਵੇਂ ਪ੍ਰਾਜੈਕਟਾਂ ਦੇ ਉਦਘਾਟਨ ਦੌਰਾਨ ਸੀਐੱਮ ਮਨੋਹਰ ਲਾਲ ਨਾਲ ਆਪਣੀ ਦੋਸਤੀ ਦਾ ਪੁਰਾਣਾ ਕਿੱਸਾ ਸੁਾਇਆ। ਉਨ੍ਹਾਂ ਦੱਸਿਆ ਕਿ ਮੈਂ ਤੇ ਮੁੱਖ ਮੰਤਰੀ ਮੋਹਰ ਲਾਲ ਬਹੁਤ ਪੁਰਾਣੇ ਸਾਥੀ ਹਾਂ। ਅਸੀਂ ਉਸ ਸਮੇਂ ਦੇ ਸਾਥੀ ਹਾਂ ਜਦੋਂ ਅਸੀਂ ਦੋਵੇਂ ਦਰੀ ‘ਤੇ ਸੌਂਦੇ ਸੀ।
ਉਨ੍ਹਾਂ ਕਿਹਾ ਕਿ ਮਨੋਹਰ ਲਾਲ ਕੋਲ ਇਕ ਮੋਟਰਸਾਈਕਲ ਹੁੰਦੀ ਸੀ। ਉਹ ਮੈਨੂੰ ਪਿੱਛੇ ਬਿਠਾ ਕੇ ਰੋਹਤਕ ਤੋਂ ਗੁਰੂਗ੍ਰਾਮ ਲੈ ਕੇ ਆਉਂਦੇ ਸਨ। ਉਸ ਸਮੇਂ ਪੂਰਾ ਸਫਰ ਮੋਟਰਸਾਈਕਲ ‘ਤੇ ਗੁਜ਼ਰਦਾ ਸੀ। ਉਸ ਸਮੇਂ ਰਸਤੇ ਛੋਟੇ ਸਨ, ਮੋਟਰਸਾਈਕਲ ‘ਤੇ ਆਉਂਦੇ ਹੋਏ ਬਹੁਤ ਦਿੱਕਤ ਹੁੰਦੀ ਸੀ। ਅੱਜ ਖੁਸ਼ੀ ਹੈ ਕਿ ਅਸੀਂ ਅੱਜ ਵੀ ਇਕੱਠੇ ਹਾਂ।
ਇਹ ਵੀ ਪੜ੍ਹੋ : ਅਗਨੀ-5 ਮਿਜ਼ਾਈਲ ਦਾ ਹੋਇਆ ਸਫਲ ਪ੍ਰੀਖਣ, PM ਮੋਦੀ ਨੇ DRDO ਦੇ ਵਿਗਿਆਨਕਾਂ ਨੂੰ ਦਿੱਤੀ ਵਧਾਈ
ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਤੇ ਹਰਿਆਣਾ ਸਰਕਾਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਦਵਾਰਕਾ ਐਕਸਪ੍ਰੈਸਵੇ ਵਿਚ ਮਨੋਹਰ ਲਾਲ ਬਹੁਤ ਤਤਪਰ ਸਨ। ਹਰਿਆਣਾ ਦੇ ਵਿਕਾਸ ਲਈ ਦਿਨ-ਰਾਤ ਕੰਮ ਕਰਨ ਵਾਲੇ ਮਨੋਹਰ ਲਾਲ ਨੇ ਸੂਬੇ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦਾ ਇੱਕ ਵੱਡਾ ਨੈੱਟਵਰਕ ਤਿਆਰ ਕੀਤਾ ਹੈ। ਵਿਕਸਿਤ ਭਾਰਤ ਵਿਕਸਿਤ ਹਰਿਆਣਾ ਦੇ ਮੂਲ ਮੰਤਰ ਨੂੰ ਹਰਿਆਣਾ ਦੀ ਸੂਬਾ ਸਰਕਰਾ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਿਚ ਲਗਾਤਾਰ ਮਜ਼ਬੂਤ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: