ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਓਡੀਸ਼ਾ ਦੇ ਕੰਧਮਾਲ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਪਦਮਸ਼੍ਰੀ ਐਵਾਰਡ ਜੇਤੂ ਆਦਿਵਾਸੀ ਕਵੀ ਪੂਰਨਮਾਸੀ ਜਾਨੀ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਪੂਰਨਮਾਸੀ 80 ਸਾਲਾ ਕਵੀ ਅਤੇ ਸਮਾਜ ਸੇਵਿਕਾ ਹਨ। ਉਨ੍ਹਾਂ ਕੁਈ, ਉੜੀਆ ਅਤੇ ਸੰਸਕ੍ਰਿਤ ਵਿੱਚ 50 ਹਜ਼ਾਰ ਤੋਂ ਵੱਧ ਭਗਤੀ ਗੀਤਾਂ ਦੀ ਰਚਨਾ ਕੀਤੀ ਹੈ।
ਇਸ ਦੇ ਮੱਦੇਨਜ਼ਰ ਉਨ੍ਹਾਂ ਨੂੰ 2021 ਵਿੱਚ ਪਦਮ ਸ਼੍ਰੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਕਿ ਪਦਮ ਪੁਰਸਕਾਰ 1954 ਤੋਂ ਦਿੱਤੇ ਜਾ ਰਹੇ ਹਨ। ਇਹ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹੈ। ਪਦਮ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਨੂੰ ਝਟਕਾ, ਰਿਸ਼ਭ ਪੰਤ ਨੂੰ BCCI ਨੇ ਕੀਤਾ ਬੈਨ, ਖਿਡਾਰਿਆਂ ਸਣੇ ਠੋਕਿਆ ਜੁਰਮਾਨਾ
ਪੀਐਮ ਮੋਦੀ ਦੀ ਇਕ ਕਵੀ ਦੇ ਪੈਰ ਛੂਹਣ ਦਾ ਵੀਡੀਓ ਕਲਿੱਪ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦੇ ਲਈ ਪੀਐਮ ਮੋਦੀ ਦੀ ਕਾਫੀ ਤਾਰੀਫ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪੂਰਨਮਾਸੀ ਜਾਨੀ ਨੂੰ ਤਡੀਸਰੁ ਬਾਈ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਨਾਰੀ ਸ਼ਕਤੀ ਨੂੰ ਸ਼ਰਧਾਂਜਲੀ ਵੀ ਦਿੱਤੀ। ਉਨ੍ਹਾਂ ਨੇ ਸਨਮਾਨ ਕਰਨ ਵਾਲੇ ਤੁਲਾ ਬਹਰਾ ਜੀ ਦਾ ਵੀ ਧੰਨਵਾਦ ਕੀਤਾ।
ਵੀਡੀਓ ਲਈ ਕਲਿੱਕ ਕਰੋ -: