PM Modi Twitter account hacked: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਹੈ। ਹੈਕਰ ਨੇ ਕੋਵਿਡ -19 ਰਾਹਤ ਫੰਡ ਲਈ ਦਾਨ ਲਈ Bitcoin ਦੀ ਮੰਗ ਕੀਤੀ ਹੈ। ਹਾਲਾਂਕਿ, ਕੁਝ ਹੀ ਸਮੇਂ ਬਾਅਦ ਜਾਅਲੀ ਟਵੀਟਸ ਮਿਟਾ ਦਿੱਤੇ ਗਏ ਹਨ। ਕ੍ਰਿਪਟੂ ਕਰੰਸੀ ਨਾਲ ਸਬੰਧਤ ਟਵੀਟ ਪ੍ਰਧਾਨ ਮੰਤਰੀ ਦੀ ਨਿੱਜੀ ਵੈੱਬਸਾਈਟ ਦੇ ਟਵਿੱਟਰ ਅਕਾਊਂਟ ‘ਤੇ ਟਵੀਟ ਕੀਤਾ ਗਿਆ ਸੀ। ਟਵਿੱਟਰ ਅਕਾਊਂਟ ‘ਤੇ ਲਿਖੇ ਸੰਦੇਸ਼ ਵਿਚ ਮੈਂ ਤੁਹਾਨੂੰ ਲੋਕਾਂ ਨੂੰ ਕੋਵਿਡ -19 ਲਈ ਪ੍ਰਧਾਨ ਮੰਤਰੀ ਮੋਦੀ ਰਾਹਤ ਫੰਡ ਵਿਚ ਦਾਨ ਕਰਨ ਦੀ ਅਪੀਲ ਕਰਦਾ ਹਾਂ।
ਇਕ ਹੋਰ ਟਵੀਟ ਵਿਚ, ਹੈਕਰ ਨੇ ਲਿਖਿਆ, ਇਹ ਖਾਤਾ ਜੌਨ ਵਿਕ (hckindia@tutanota.com) ਦੁਆਰਾ ਹੈਕ ਕੀਤਾ ਗਿਆ ਹੈ। ਉਸਨੇ ਕਿਹਾ ਕਿ ਅਸੀਂ ਪੇ.ਟੀ.ਐੱਮ ਮਾਲ ਨੂੰ ਹੈਕ ਨਹੀਂ ਕੀਤਾ ਹੈ। ਹਾਲਾਂਕਿ ਹੁਣ ਇਹ ਜਾਅਲੀ ਟਵੀਟ ਮਿਟਾ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਵੈੱਬਸਾਈਟ ਦੇ ਵੈਰੀਫਾਈਡ ਟਵਿੱਟਰ ਅਕਾਊਂਟ ‘ਤੇ 25 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਹੈਕਰ ਸਮੂਹ ਦਾ ਨਾਮ ਜਾਨ ਵਿੱਕ ਹੈ।
30 ਅਗਸਤ ਨੂੰ ਸਾਈਬਲ ਸੁੱਰਖਿਆ ਫਰਮ ਸਾਈਬਰ ਨੇ ਦਾਅਵਾ ਕੀਤਾ ਕਿ ਜੌਨ ਵਿਕ ਸਮੂਹ ਪੇਟੀਐਮ ਮਾਲ ਤੋਂ ਡਾਟਾ ਚੋਰੀ ਕਰਨ ਵਿਚ ਸ਼ਾਮਲ ਸੀ। ਪੇਟੀਐਮ ਮਾਲ ਯੂਨੀਕੋਰਨ ਪੇਟੀਐਮ ਦੀ ਈ-ਕਾਮਰਸ ਕੰਪਨੀ ਹੈ।ਸਾਇਬਲ ਨੇ ਦਾਅਵਾ ਕੀਤਾ ਕਿ ਇਸ ਹੈਕਰ ਸਮੂਹ ਨੇ ਫਿਰੌਤੀ ਦੀ ਮੰਗ ਕੀਤੀ ਸੀ। ਹਾਲਾਂਕਿ, ਪੀਟੀਐਮ ਨੇ ਕਿਹਾ ਕਿ ਜਾਂਚ ਦੌਰਾਨ ਅੰਕੜਿਆਂ ਵਿੱਚ ਚੋਰੀ ਵਰਗੀ ਕੋਈ ਘਟਨਾ ਨਹੀਂ ਹੋਈ। ਜੁਲਾਈ ਵਿਚ ਵੀ ਇਸੇ ਤਰ੍ਹਾਂ ਦੀ ਇਕ ਘਟਨਾ ਸਾਹਮਣੇ ਆਈ ਸੀ ਜਿਸ ਵਿਚ ਕਈ ਵੱਡੀਆਂ ਸ਼ਖਸੀਅਤਾਂ ਵਾਰਨ ਬੱਫਟ, ਜੈੱਫ ਬੇਜੋਸ, ਬਰਾਕ ਓਬਾਮਾ, ਜੋ ਬਿਡੇਨ, ਬਿਲ ਗੇਟਸ ਅਤੇ ਐਲਨ ਮਸਕ ਦੇ ਟਵਿੱਟਰ ਅਕਾਊਂਟਸ ਨਾਲ ਛੇੜਛਾੜ ਕੀਤੀ ਗਈ ਸੀ।