ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਅੱਜ ਅਟਾਰੀ ਤੋਂ ਰਵਾਨਾ ਕੀਤੀ ਗਈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਰਦਾਸ ਕੀਤੀ। ਇਸ ਮੌਕੇ ਮੁੱਖ ਵਕੀਲ ਧਾਮੀ ਸਮੇਤ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਮੈਂਬਰ ਵੀ ਹਾਜ਼ਰ ਸਨ।
ਇਸ ਤੋਂ ਬਾਅਦ ਸੁਖਬੀਰ ਬਾਦਲ ਸਿੱਧੇ ਅਟਾਰੀ ਪੁੱਜੇ। ਉੱਥੇ ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਉਨ੍ਹਾਂ ਦੀਆਂ ਸ਼ਰਤਾਂ ਮੰਨਣ ‘ਤੇ ਸਮਰਥਨ ਦੇਣ ਦੀ ਗੱਲ ਕਹੀ। ਕਿਸਾਨਾਂ ਨੇ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਆਪਣੀਆਂ ਜ਼ਮੀਨਾਂ ਦਾ ਮੁੱਦਾ ਉਠਾਇਆ। ਸੁਖਬੀਰ ਬਾਦਲ ਨੇ ਇਹ ਵੀ ਵਾਅਦਾ ਕੀਤਾ ਕਿ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਇਸ ਦੌਰਾਨ ਅਕਾਲੀ ਸਰਕਾਰ ਵੇਲੇ ਦੀਆਂ ਉਪਲਬਧੀਆਂ ਗਿਣਾਈਆਂ।
ਬੀਤੇ ਦਿਨ ਹੀ ਸੁਖਬੀਰ ਬਾਦਲ ਨੇ ਯਾਤਰਾ ਦਾ ਕੈਲੰਡਰ ਜਾਰੀ ਕੀਤਾ ਸੀ। ਇਹ ਯਾਤਰਾ ਅੰਮ੍ਰਿਤਸਰ ਦੇ ਅਟਾਰੀ ਤੋਂ ਸ਼ੁਰੂ ਹੋ ਕੇ 6ਵੇਂ ਦਿਨ ਤਰਨਤਾਰਨ ਵਿੱਚ ਪ੍ਰਵੇਸ਼ ਕਰੇਗੀ। ਸੁਖਬੀਰ ਬਾਦਲ ਨੇ ਇੱਕ ਮਹੀਨੇ ਵਿੱਚ ਸੂਬੇ ਦੇ 43 ਹਲਕਿਆਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਹੈ।
ਪ੍ਰੋਗਰਾਮ ਮੁਤਾਬਕ 1 ਫਰਵਰੀ ਨੂੰ ਅਟਾਰੀ ਅਤੇ ਰਾਜਾ ਸਾਂਸੀ, 2 ਫਰਵਰੀ ਨੂੰ ਅਜਨਾਲਾ ਅਤੇ ਮਜੀਠੀਆ, 5 ਫਰਵਰੀ ਨੂੰ ਅੰਮ੍ਰਿਤਸਰ ਸ਼ਹਿਰੀ 5 ਹਲਕੇ, 6 ਫਰਵਰੀ ਨੂੰ ਜੰਡਿਆਲਾ ਗੁਰੂ ਅਤੇ ਬਾਬਾ ਬਕਾਲਾ, 7 ਫਰਵਰੀ ਨੂੰ ਖਡੂਰ ਸਾਹਿਬ ਅਤੇ ਤਰਨਤਾਰਨ, 8 ਫਰਵਰੀ ਨੂੰ ਪੱਟੀ ਅਤੇ ਖੇਮਕਰਨ, 9 ਫਰਵਰੀ ਨੂੰ ਜੀਰਾ ਅਤੇ ਫ਼ਿਰੋਜ਼ਪੁਰ ਸ਼ਹਿਰ, 12 ਫਰਵਰੀ ਨੂੰ ਫ਼ਿਰੋਜ਼ਪੁਰ ਦਿਹਾਤੀ ਅਤੇ ਫ਼ਰੀਦਕੋਟ, 13 ਫਰਵਰੀ ਨੂੰ ਕੋਟਕਪੂਰਾ ਅਤੇ ਜੈਤੋ, 14 ਫਰਵਰੀ ਨੂੰ ਗਿੱਦੜਬਾਹਾ ਅਤੇ ਮੁਕਤਸਰ, 15 ਫਰਵਰੀ ਨੂੰ ਗੁਰੂਹਰਸਹਾਏ ਅਤੇ ਜਲਾਲਾਬਾਦ, 16 ਫਰਵਰੀ ਨੂੰ ਫ਼ਾਜ਼ਿਲਕਾ ਅਤੇ ਅਬੋਹਰ, 19 ਫਰਵਰੀ ਨੂੰ ਬੱਲੂਆਣਾ ਅਤੇ ਮਲੋਟ, 20 ਫਰਵਰੀ ਨੂੰ ਲੰਬੀ ਅਤੇ ਬਠਿੰਡਾ ਦਿਹਾਤੀ, 21 ਫਰਵਰੀ ਨੂੰ ਭੁੱਚੋ ਮੰਡੀ ਅਤੇ ਬਠਿੰਡਾ ਸ਼ਹਿਰੀ, 22 ਫਰਵਰੀ ਨੂੰ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ, 23 ਫਰਵਰੀ ਨੂੰ ਧਰਮਕੋਟ ਅਤੇ ਮੋਗਾ, 26 ਫਰਵਰੀ ਨੂੰ ਰਾਮਪੁਰਾ ਅਤੇ ਮੌੜ ਮੰਡੀ, 27 ਫਰਵਰੀ ਨੂੰ ਬੁਢਲਾਡਾ ਅਤੇ ਮਾਨਸਾ ਅਤੇ 28 ਫਰਵਰੀ ਨੂੰ ਸਰਦੂਲਗੜ੍ਹ ਅਤੇ ਤਲਵੰਡੀ ਸਾਬੋ ਹਲਕੇ ਕਵਰ ਕੀਤੇ ਜਾਣਗੇ।
ਇਹ ਵੀ ਪੜ੍ਹੋ : 518 ਨੌਜਵਾਨਾਂ ਨੂੰ CM ਮਾਨ ਨੇ ਵੰਡੇ ਨਿਯੁਕਤੀ ਪੱਤਰ, ਬੋਲੇ- ‘ਕੁਰਸੀ ‘ਤੇ ਬਹਿ ਇੱਕ ਰੁਪਿਆ ਵੀ ਰਿਸ਼ਵਤ ਨਾ ਲਈਓ’
ਵੀਡੀਓ ਲਈ ਕਲਿੱਕ ਕਰੋ –