ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਨਕੋਦਰ ਵਿਚ 283 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਜੱਚਾ-ਬੱਚਾ ਹਸਪਤਾਲ ਦੇ ਉਦਘਾਟਨ ਸਣੇ ਕਈ ਹੋਰ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿੱਤੀ।
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇ ਮਜ਼ਦੂਰ ਤਰੱਕੀ ਕਰੇਗਾ ਤਾਂ ਕਿਸਾਨ ਤਰੱਕੀ ਕਰੇਗਾ ਤੇ ਜੇ ਕਿਸਾਨ ਤਰੱਕੀ ਕਰੇਗਾ ਤਾਂ ਦੁਕਾਨਦਾਰ ਤਰੱਕੀ ਕਰੇਗਾ ਤੇ ਸਮਾਜ ਤਰੱਕੀ ਕਰੇਗਾ। ਤੇ ਜਦੋਂ ਤਰੱਕੀ ਹੋਵੇਗੀ ਤਾਂ ਹੀ ਪੰਜਾਬ ਨੰਬਰ 1 ਸੂਬਾ ਹੋਵੇਗਾ ਤੇ ਜਦੋਂ ਪੰਜਾਬ ਨੰਬਰ ਵਨ ਸੂਬਾ ਬਣੇਗਾ ਤਾਂ ਹੀ ਦੇਸ਼ ਤਰੱਕੀ ਕਰੇਗਾ। ਬਿਨਾਂ ਪੰਜਾਬ ਦੇ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਹਰ ਪੱਖੋਂ ਮੋਹਰੀ ਰਿਹਾ ਹੈ… ਫ਼ਿਰ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਜਾਂ ਹਰੀ ਕ੍ਰਾਂਤੀ… ਅਸੀਂ ਪੰਜਾਬ ਦੀ ਗਰਦਨ ਕਿਸੇ ਵੀ ਕੀਮਤ ‘ਤੇ ਝੁੱਕਣ ਨਹੀਂ ਦੇਣੀ… ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣਾ ਹੈ…।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਨਾਲ ਸਾਂਝੀ ਮੁਹਿੰਮ ‘ਚ BSF ਨੂੰ ਮਿਲੀ ਸਫਲਤਾ, ਤਰਨਤਾਰਨ ‘ਚ ਬਰਾਮਦ ਕੀਤਾ ਪਾਕਿ ਡਰੋਨ
CM ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਪਹਿਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹੁਣ ਹਾਈਟੈੱਕ ਹੋ ਰਹੀ ਹੈ। ਪੰਜਾਬ ਪੁਲਿਸ ਦੇ ਬੇੜੇ ਵਿਚ ਅੱਜ 410 ਹਾਈਟੈੱਕ ਗੱਡੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਆਈ ਤਾਂ ਉਨ੍ਹਾਂ ਨੇ ਇਕ ਵਿਧਾਇਕ ਇਕ ਪੈਨਸ਼ਨ ਦੀ ਯੋਜਨਾ ਲਾਗੂ ਕੀਤੀ। ਇਸ ਤੋਂ ਪਹਿਲਾਂ ਤਾਂ ਵਿਧਾਇਕ ਇਕ ਤੋਂ ਵੱਧ ਪੈਨਸ਼ਨ ਲੈਂਦੇ ਸਨ।