109 Corona cases found from : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਾਜ਼ਿਲਕਾ ਵਿਚ ਜਿਥੇ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਉਥੇ ਹੀ 18 ਨਵੇਂ ਮਾਮਲੇ ਸਾਹਮਣੇ ਆਏ। ਉਧਰ ਫਿਰੋਜ਼ਪੁਰ ਜ਼ਿਲ੍ਹੇ ਵਿਚ ਵੀ ਕੋਰੋਨਾ ਦੇ 91 ਨਵੇਂ ਮਾਮਲੇ ਦਰਜ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਫਾਜ਼ਿਲਕਾ ਸਬ-ਡਵੀਜ਼ਨ ਦੀ ਮੰਡੀ ਲਾਧੂਕਾ ਨਾਲ ਸਬੰਧਤ 35 ਸਾਲਾ ਵਿਅਕਤੀ ਨੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਅੱਜ ਦਮ ਤੋੜ ਦਿੱਤਾ। ਮ੍ਰਿਤਕ ਬਿਸੰਬਰ ਦਾਸ ਪੁੱਤਰ ਬਲਵੀਰ ਚੰਦ ਵਿਕਲਾਂਗ ਸੀ ਅਤੇ ਕਿਸੇ ਹੋਰ ਬੀਮਾਰੀ ਤੋਂ ਵੀ ਪੀੜਤ ਸੀ। ਉਥੇ ਹੀ ਜ਼ਿਲ੍ਹੇ ਵਿਚੋਂ ਅਬੋਹਰ, ਲਾਧੂਕਾ ਮੰਡੀ, ਫਾਜ਼ਿਲਕਾ ਸ਼ਹਿਰ ਅਤੇ ਜਲਾਲਾਬਾਦ ਤੋਂ ਨਵੇਂ ਮਾਮਲੇ ਸਾਹਮਣੇ ਆਏ ਹਨ।
ਉਥੇ ਹੀ ਫਿਰੋਜ਼ਪੁਰ ਵਿਚ ਕੋਰੋਨਾ ਦੇ ਅੱਜ 91 ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 1819 ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿਚ ਕੋਰੋਨਾ ਨਾਲ 30 ਲੋਕਾਂ ਦੀ ਜਾਨ ਜਾ ਚੁੱਕੀ ਹੈ ਉਥੇ ਹੀ 852 ਮਾਮਲੇ ਅਜੇ ਵੀ ਐਕਟਿਵ ਹਨ ਜਿਨ੍ਹਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ 66 ਮਰਦਾਂ ਅਤੇ 25 ਔਰਤਾਂ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਮਰੀਜ਼ 5 ਸਾਲ ਤੋਂ 86 ਸਾਲ ਵਿਚਕਾਰ ਹਨ ਅਤੇ ਇਨ੍ਹਾਂ ਵਿਚ 6 ਬੱਚੇ ਵੀ ਸ਼ਾਮਲ ਹਨ। ਨਵੇਂ ਮਿਲੇ ਮਾਮਲੇ ਬੰਸੀ ਗੇਟ, ਲੱਖੋ ਕੇ ਬਹਿਰਾਮ, ਝੋਕ ਟਹਿਲ ਸਿੰਘ, ਆਦਰਸ਼ ਨਗਰ, ਰਾਮ ਬਾਘ, ਦਸ਼ਮੇਸ਼ ਨਗਰ, ਖਾਹ ਭੁਲਾਊ ਵਾਲਾ, ਮੋਦੀ ਮਿੱਲ, ਲੱਖੋ ਹਾਜ਼ੀ, ਸ਼ੇਰ ਸਿੰਘ ਗਲੀ ਕੈਂਟ ਖੁੰਦਰ, ਬੂਟੇ ਵਾਲਾ, ਬੁਰਟ ਰੋਡ, ਬਸਤੀ ਮੱਛੀਆਂ ਜ਼ੀਰਾ, ਗੁਰੁਹਰਸਹਾਏ, ਪੀਟੀ ਕਾਲੋਨੀ, ਨਜ਼ਾਰ ਨੰ. 3, ਕੈੰਟ, ਨਿਊਟਨ ਹਸਪਤਾਲ, ਡੀਐਸਪੀ ਦਿਹਾਤੀ ਫਿਰੋਜ਼ਪੁਰ, ਰਾਮਪੁਰਾ, ਵੀਰ ਨਗਰ, ਰਾਜੂ ਵਾਲਾ, ਗਲੀ ਨੰ. 7 ਕੈਂਟ, ਭਡਾਰੀ ਪਿੰਡ ਨੇੜੇ ਬੀਐਸ ਪੈਲੇਸ ਨਾਲ ਸਬੰਧਤ ਹਨ।