ਸ੍ਰੀ ਮੁਕਤਸਰ ਸਾਹਿਬ ਤੋਂ ਬਹੁਤ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਮਾਪਿਆਂ ਦੇ ਇਕਲੌਤੇ ਪੁੱਤ ਜਾਨ ਚਲੀ ਗਈ ਹੈ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਿਸ ਦਾ 20 ਸਾਲਾ ਪੁੱਤ ਜਹਾਨੋਂ ਤੁਰ ਗਿਆ ਹੈ। ਮ੍ਰਿਤਕ ਦੀ ਪਛਾਣ ਸਤਵਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁੱਤ ਰੋਟੀ ਖਾਣ ਬੈਠਦਾ ਹੈ ਕਿ ਇੰਨੇ ਵਿਚ ਗੁਆਂਢੀਆਂ ਦਾ ਮੁੰਡਾ ਆਉਂਦਾ ਹੈ ਤੇ ਉਸ ਨੂੰ ਆਵਾਜ਼ ਮਾਰ ਦਿੰਦਾ ਹੈ, ਜਿਸ ਤੋਂ ਬਾਅਦ ਉਹ ਘਰੋਂ ਚਲਾ ਜਾਂਦਾ ਹੈ ਤੇ ਮੁੜ ਕਦੇ ਵਾਪਸ ਨਹੀਂ ਆਉਂਦਾ।
ਮਾਂ ਨੇ ਕਦੇ ਵੀ ਅਜਿਹਾ ਨਹੀਂ ਸੋਚਿਆ ਸੀ ਕਿ ਉਸ ਦਾ ਇਕੋ-ਇਕ ਸਹਾਰਾ ਵੀ ਉਸ ਕੋਲੋਂ ਹਮੇਸ਼ਾ ਲਈ ਚਲਾ ਜਾਵੇਗਾ। ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਨੇੜਿਓਂ ਇਕ ਸਰਿੰਜ ਬਰਾਮਦ ਕੀਤੀ ਗਈ ਹੈ। ਨਸ਼ੇ ਨੇ ਪੂਰੇ ਘਰ ਨੂੰ ਬਰਬਾਦ ਕਰ ਦਿੱਤਾ ਹੈ। ਮਾਂ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ। ਉਹ ਵਾਰ-ਵਾਰ ਇਹੀ ਕਹਿ ਰਹੀ ਹੈ ਕਿ ਜੇਕਰ ਉੁਸ ਨੂੰ ਪਤਾ ਹੁੰਦਾ ਕਿ ਉਸ ਨੇ ਮੁੜ ਆਪਣੇ ਪੁੱਤ ਨੂੰ ਕਦੇ ਨਹੀਂ ਦੇਖਣਾ ਤਾਂ ਉਸ ਦਿਨ ਮੈਂ ਆਪਣੇ ਪੁੱਤ ਨੂੰ ਘਰੋਂ ਹੀ ਨਹੀਂ ਜਾਣ ਦੇਣਾ ਸੀ।
ਇਹ ਵੀ ਪੜ੍ਹੋ : ਚੋਣ ਡਿਊਟੀ ਤੋਂ ਬਚਣ ਲਈ ਸ਼ਖਸ ਦਾ ਅਨੋਖਾ ਕਾਰਨਾਮਾ! ਪੁਰਸ਼ ਅਧਿਆਪਕ ਨੇ ਖੁਦ ਨੂੰ ਦੱਸਿਆ ‘ਗਰਭਵਤੀ’
ਮ੍ਰਿਤਕ ਦੀ ਮਾਂ ਦਾ ਦੋਸ਼ ਹੈ ਕਿ ਸ਼ਰੇਆਮ ਨਸ਼ੇ ਵਿਕ ਰਹੇ ਹਨ ਜਿਸ ਨਾਲ ਉਸ ਦਾ ਘਰ ਤਬਾਹ ਹੋ ਗਿਆ। ਸਰਕਾਰ ਨੂੰ ਇਨ੍ਹਾਂ ਨਸ਼ਾ ਵੇਚਣ ਵਾਲਿਆਂ ‘ਤੇ ਲਗਾਮ ਕੱਸਣੀ ਚਾਹੀਦੀ ਹੈ ਤਾਂ ਜੋ ਜਵਾਨੀ ਨੂੰ ਬਚਾਇਆ ਜਾ ਸਕੇ ਤੇ ਕਿਸੇ ਹੋਰ ਦਾ ਘਰ ਨਾ ਉਜੜੇ।
ਵੀਡੀਓ ਲਈ ਕਲਿੱਕ ਕਰੋ -: