ਮਿਲੀ ਜਾਣਕਾਰੀ ਮੁਤਾਬਕ ਅਤੇ ਪੀੜਿਤ ਦੇ ਦੱਸਣ ਮੁਤਾਬਕ ਉਸ ਵਲੋਂ ਅੱਜ ਸਵੇਰੇ 8:30 ਵਜੇ ਦੁਕਾਨ ਖੋਲ੍ਹੀ ਗਈ ਸੀ ਜਿਸ ਤੋਂ ਬਾਅਦ ਦੋ ਮੋਟਰ ਸਾਈਕਲ ਸਵਾਰ ਉਹਦੇ ਕੋਲ ਸੋਨੇ ਦੀ ਜਾਂਚ ਕਰਵਾਉਣ ਆਉਂਦੇ ਹਨ ਅਤੇ ਮੌਕਾ ਪਾਕੇ ਉਸ ‘ਤੇ ਹਮਲਾ ਕਰ ਉਸ ਨੂੰ ਟੇਪ ਦੇ ਨਾਲ ਬੰਧਕ ਬਣਾ ਕੇ 1 ਕਿਲੋ ਸੋਨਾ ਅਤੇ ਚਾਂਦੀ ਅਤੇ 23 ਲੱਖ ਰੁਪਇਆ ਕੈਸ਼ ਲੈਕੇ ਅਤੇ CCTV ਦੇ DVR ਸਹਿਤ ਫਰਾਰ ਹੋ ਜਾਂਦੇ ਹਨ।
ਇਸ ਬਾਰੇ ਬੋਲਦੇ DSP ਸਿਟੀ ਅਮਰ ਨਾਥ ਨੇ ਦੱਸਿਆ ਹੈ ਕਿ ਇਸ ਦੁਕਾਨ ਦਾ ਮਾਲਿਕ ਪਿੰਡ ਗਿਆ ਹੋਇਆ ਹੈ ਅਤੇ ਉਸ ਦੇ ਪਿੱਛੋਂ ਦੁਕਾਨ ਦੇ ਕਾਰੀਗਰ ਨਾਲ ਇਹ ਲੁਟ ਦੀ ਘਟਨਾ ਹੋਈ ਹੈ ਉਸ ਦੇ ਦੱਸਣ ਮੁਤਾਬਕ ਸਭ ਕੁਛ ਨੋਟ ਕਰ ਲਿਆ ਗਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਦੇਖਣਾ ਜਰੂਰੀ ਹੈ ਕਿ ਮਾਮਲਾ ਸ਼ੱਕੀ ਹੈ ਜਾਂ ਸਹੀ।
ਵੀਡੀਓ ਲਈ ਕਲਿੱਕ ਕਰੋ -: