ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਚ 12 ਮੈਗਾਵਾਟ ਸਮਰੱਥਾ ਦੇ 3 ਸੌਰ ਊਰਜਾ ਪਾਵਰ ਪਲਾਂਟ ਸਥਾਪਤ ਕੀਤੇ ਜਾਣਗੇ। ਹਰੇਕ ਦੀ ਸਮਰੱਥਾ 4 ਮੈਗਾਵਾਟ ਹੋਵੇਗੀ। ਇਸ ਯੋਜਨਾ ਤੋਂ ਸਾਲਾਨਾ 6.65 ਮਿਲੀਅਨ ਯੂਨਿਟ ਬਿਜਲੀ ਪੈਦਾ ਹੋਵੇਗਾ। ਸਰਕਾਰ ਨੇ ਇਸ ਦਿਸ਼ਾ ਵਿਚ ਕਦਮ ਵਧਾ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਬਿਜਲੀ ਕਟੌਤੀ ਤੋਂ ਰਾਹਤ ਮਿਲੇਗੀ।
50 ਕਰੋੜ ਦੀ ਲਾਗਤ ਵਾਲੀ 12 ਮੈਗਾਵਾਟ ਸਮਰੱਥਾ ਦੀਆਂ ਇਹ ਤਿੰਨ ਸੌਰ ਊਰਜਾ ਯੋਜਨਾਵਾਂ ਜੂਨ 2025 ਤੱਕ ਚਾਲੂ ਹੋਣ ਦੀ ਉਮੀਦ ਹੈ। ਇਨ੍ਹਾਂ ਯੋਜਨਾਵਾਂ ਨੂੰ ਸਥਾਪਤ ਕਰਨ ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਗੀ ਵਾਂਦਰ, ਸ਼ੇਰਗੜ੍ਹ ਤੇ ਕੋਠੇ ਮਾਲੂਆਣਾ ਵਿਚ PSPCL ਦੇ 66ਕੇਵੀ ਸਬ-ਸਟੇਸ਼ਨਾਂ ਕੋਲ ਪੰਚਾਇਤ ਜ਼ਮੀਨ ਲੀਜ ‘ਤੇ ਲਈ ਗਈ ਹੈ। ਇਨ੍ਹਾਂ ਯੋਜਨਾਵਾਂ ਨੂੰ ਪੀਪੀਏ ਅਧੀਨ PSPCL ਨੂੰ 2.748 ਰੁਪਏ ਪ੍ਰਤੀ ਕਿਲੋਵਾਟ ਘੰਟੇ ਦੀ ਦਰ ਨਾਲ ਬਿਜਲੀ ਦੀ ਸਪਲਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ਰੇਲਵੇ ਸਟੇਸ਼ਨ ਤੋਂ 7 ਮਹੀਨੇ ਦੀ ਬੱਚੀ ਚੋਰੀ, ਵੈਸ਼ਣੋ ਦੇਵੀ ਦੇ ਦਰਸ਼ਨ ਕਰਕੇ ਪਰਤਿਆ ਸੀ ਪਰਿਵਾਰ
ਊਰਜਾ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪ੍ਰਾਜੈਕਟ ਪੰਜਾਬ ਊਰਜਾ ਵਿਕਾਸ ਵੱਲੋਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਖੇਤੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਬਠਿੰਡਾ ਦੇ ਪਿੰਡ ਤਰਖਾਨਵਾਲਾ ਵਿਚ 4 ਮੈਗਾਵਾਟ ਦਾ ਸੌਰ ਊਰਜਾ ਪਾਵਰ ਪਲਾਂਟ ਚਾਲੂ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: