ਲੁਧਿਆਣਾ ਰੇਲਵੇ ਸਟੇਸ਼ਨ ਤੋਂ ਇਕ ਵਾਰ ਫਿਰ 7 ਮਹੀਨੇ ਦੀ ਬੱਚੀ ਚੋਰੀ ਹੋ ਗਈ ਹੈ। ਦੇਰ ਰਾਤ ਪਰਿਵਾਰ ਵੈਸ਼ਣੋ ਦੇਵੀ ਦੇ ਦਰਸ਼ਨ ਕਰਕੇ ਲੁਧਿਆਣਾ ਰੇਲਵੇ ਸਟੇਸ਼ਨ ਵਾਪਸ ਪਹੁੰਚਿਆ ਸੀ। ਸੁਰੱਖਿਆ ਦੇ ਮੱਦੇਨਜ਼ਰ ਪਰਿਵਾਰ ਸਟੇਸ਼ਨ ‘ਤੇ ਹੀ ਸੌਂ ਗਿਆ। ਸੌਂਦੇ ਸਮੇਂ ਬੱਚੀ ਦੀ ਚੋਰੀ ਹੋ ਗਈ। ਲੁਧਿਆਣਾ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰਕੇ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਬੱਚੀ ਦਾ ਨਾਂ ਖੁਸ਼ੀ ਪਟੇਲ ਹੈ। ਬੀਤੀ ਰਾਤ ਪਰਿਵਾਰ ਮਾਤਾ ਵੈਸ਼ਣੋ ਦੇਵੀ ਤੋਂ ਪਰਤਿਆ ਸੀ ਤੇ ਰਾਤ ਨੂੰ ਪਰਿਵਾਰ ਸਟੇਸ਼ਨ ‘ਤੇ ਹੀ ਸੌਂ ਗਿਆ। ਐਤਵਾਰ ਸਵੇਰੇ ਜਦੋਂ ਉਠ ਕੇ ਦੇਖਿਆ ਤਾਂ ਬੱਚੀ ਗਾਇਬ ਸੀ। ਕਾਫੀ ਸਮਾਂ ਲੱਭਣ ਦੇ ਬਾਵਜੂਦ ਬੱਚੀ ਦੇ ਨਾ ਮਿਲਣ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬੱਚੀ ਦੇ ਪਿਤਾ ਚੰਦਨ ਕੁਮਾਰ ਵਾਸੀ ਕਾਕਾ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਦੇ ਲਗਭਗ ਉਹ ਹੇਮਕੁੰਟ ਐਕਸਪ੍ਰੈਸ ਟ੍ਰੇਨ ਤੋਂ ਵਾਪਸ ਲੁਧਿਆਣਾ ਪਹੁੰਚੇ ਸਨ। ਉਨ੍ਹਾਂ ਦੇ ਤਿੰਨ ਬੱਚੇ ਹਨ ਤੇ ਉਨ੍ਹਾਂ ਨਾਲ ਉਸ ਦੇ ਹੋਰ ਰਿਸ਼ਤੇਦਾਰ ਵੀ ਸਨ ਜੋ ਕਿ 10-12 ਲੋਕ ਇਕੱਠੇ ਵਾਪਸ ਪਰਤੇ ਸਨ।
ਇਹ ਵੀ ਪੜ੍ਹੋ : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਖਡੂਰ ਸਾਹਿਬ ਦੇ MP ‘ਤੇ ਵੱਡਾ ਬਿਆਨ ਆਇਆ ਸਾਹਮਣੇ
ਕੱਲ੍ਹ ਉਹ ਬਹੁਤ ਥੱਕੇ ਹੋਏ ਸਨ ਤੇ ਥਕਾਵਟ ਕਾਰਨ ਸਟੇਸ਼ਨ ‘ਤੇ ਹੀ ਸੌਂ ਗਏ। ਸਵੇਰੇ ਉਨ੍ਹਾਂ ਨੇ ਆਪਣੇ ਪਿੰਡ ਜਾਣਾ ਸੀ। ਬੱਚੀ ਖੁਸ਼ੀ ਪਟੇਲ ਦੀ ਮਾਂ ਉਸ ਨੂੰ ਦੁੱਧ ਪਿਆ ਕੇ ਉਹ ਵੀ ਲੇਟ ਗਈ ਤੇ ਉਸ ਦੀ ਵੀ ਅੱਖ ਲੱਗ ਗਈ। ਸਾਰੇ ਲੋਕ ਸੌਂ ਗਏ। ਬੱਚੀ ਮਾਂ ਦੇ ਨਾਲ ਵਿਚ ਹੀ ਸੁੱਤੀ ਪਈ ਸੀ। ਸਟੇਸ਼ਨ ਦੇ ਪਲੇਟਫਾਰਮ ‘ਤੇ ਸਫਾਈ ਕਰਨ ਵਾਲੇ ਨੇ ਉਨ੍ਹਾਂ ਨੂੰ ਉਠਾਇਆ ਤਾਂ ਉਨ੍ਹਾਂ ਦੀ ਅੱਖ ਖੁੱਲ੍ਹੀ। ਇਸ ਦੌਰਾਨ ਦੇਖਿਆ ਤਾਂ ਬੱਚੀ ਗਾਇਬ ਸੀ।