aap ministers burnt effigy : ਕਿਸਾਨਾਂ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ ਦਾ ਪੁਤਲਾ ਸਾੜਿਆ ਗਿਆ ਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਭੋਲਾ ਗਰੇਵਾਲ ਕਰ ਰਹੇ ਸਨ |
ਇਸ ਮੌਕੇ ਪ੍ਰਧਾਨ ਸੁਰੇਸ਼ ਗੋਇਲ ਨੇ ਕਿਹਾ ਕਿ ਭਾਜਪਾ ਦੇ ਆਗੂ ਲਗਾਤਾਰ ਕਿਸਾਨਾਂ ਦੇ ਵਿਰੁੱਧ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਬੇਲਗਾਮ ਮੰਤਰੀਆਂ ਅਤੇ ਨੇਤਾਵਾਂ ‘ਤੇ ਲਗਾਮ ਲਗਾਉਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਜੇਕਰ ਭਾਜਪਾ ਆਗੂਆਂ ਵਲੋਂ ਆਪਣਾ ਰਵੱਈਆ ਕਿਸਾਨਾਂ ਪ੍ਰਤੀ ਨਾ ਬਦਲਿਆ ਤਾਂ ਉਹ ਇਸ ਤਰ੍ਹਾਂ ਨਾਲ ਹੀ ਸੰਘਰਸ਼ ਕਰਦੇ ਰਹਿਣਗੇ |
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਭਾਜਪਾ ਆਗੂ ਆਪਣਾ ਦਿਮਾਗੀ ਸੰਤੁਲਨ ਗਵਾ ਚੁੱਕੇ ਹਨ ਅਤੇ ਇਸ ਕਰਕੇ ਉਹ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ | ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਮਦਨ ਲਾਲ ਬੱਗਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਜਲਦ ਹੀ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ |
ਇਸ ਦੌਰਾਨ ਜ਼ਿਲ੍ਹਾ ਸਕੱਤਰ ਸ਼ਰਨਪਾਲ ਮੱਕੜ, ਪਰਮਪਾਲ ਸਿੰਘ ਬਾਵਾ, ਰਵਿੰਦਰਪਾਲ ਸਿੰਘ ਪਾਲੀ, ਸੁਖਜੀਵਨ ਸਿੰਘ ਮੋਹੀ, ਦੁਪਿੰਦਰ ਸਿੰਘ, ਗੋਬਿੰਦ ਕੁਮਾਰ, ਦਲਜੀਤ ਚੌਹਾਨ, ਪ੍ਰਦੀਪ ਸਿੰਘ ਖਾਲਸਾ, ਰਮਨ ਬੋੜੇ, ਬਲਵੰਤ ਸਿੰਘ ਨੰਦਪੁਰ, ਗੁਰਸੇਵਕ, ਕੁਲਦੀਪ , ਵਿੱਕੀ, ਰਸ਼ਪਾਲ ਉੱਪਲ, ਰੋਹਿਤ, ਹਰਬੰਸ ਸਿੰਘ ਸੈਂਸ, ਰੋਹਿਤ ਰਾਜਪੂਤ, ਕਮਲ ਮਿਗਲਾਨੀ, ਵਿਜੈ ਮੌਰੀਆ, ਅਮਰਜੀਤ ਸਿੰਘ, ਪ੍ਰਮੋਦ ਕੈਸਲਾ, ਧਰਮਿੰਦਰ ਫੌਜੀ, ਕਰਨਵੀਰ, ਜਗਦੀਸ਼ ਸੈਣੀ, ਉਦੈਭਾਣ, ਰਣਜੀਤ ਖੈਰਾ, ਜਤਿੰਦਰ ਸਿੰਘ ਸ਼ਿੰਦਾ, ਦਰਸ਼ਨ ਸਿੰਘ, ਅਵਤਾਰ ਸਿੰਘ, ਭਾਗ ਸਿੰਘ, ਸੋਨੂ ਧਵਨ, ਇੰਸਪੈਕਟਰ ਸੁਰਿੰਦਰ ਸਿੰਘ, ਪਰਮਿੰਦਰ ਪੱਪੂ, ਰਮੇਸ਼ ਅੱਗਰਵਾਲ, ਦਸ਼ਮੇਸ਼ ਸਿੰਘ, ਅੰਮਿ੍ਤ ਸ਼ਰਮਾ ਲਾਡੀ ਆਦਿ ਹਾਜ਼ਰ ਸਨ |