ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ ‘ਤੇ ਗਿਣਤੀ ਸਵੇਰੇ 8 ਵਜੇ ਤੋਂ ਜਾਰੀ ਹੈ। ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ ਜਿਨ੍ਹਾਂ ਵਿਚ ਸ੍ਰੀ ਆਨੰਦਪੁਰ ਸਾਹਿਬ, ਰੂਪਨਗਰ, ਚਮਕੌਰ ਸਾਹਿਬ, ਖਰੜ, ਮੋਹਾਲੀ, ਬਲਾਚੌਰ, ਸ਼ਹੀਦ ਭਗਤ ਸਿੰਘ ਨਗਰ, ਗੜ੍ਹਸ਼ੰਕਰ, ਬੰਗਾ ਵਿਧਾਨ ਸਭਾ ਸ਼ਾਮਲ ਹੈ। ਗਿਣਤੀ ਲਈ ਹਰੇਕ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਤਿੰਨ ਕਾਊਂਟਿੰਗ ਸੈਂਟਰ ਬਣਾਏ ਗਏ ਹਨ ਜਿਨ੍ਹਾਂ ਵਿਚ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਕਿਸ ਵੀ ਤਰ੍ਹਾਂ ਦੀ ਗੜਬੜੀ ਰੋਕਣ ਲਈ 2400 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਟੀ-20 ਵਿਸ਼ਵ ਕੱਪ ਰਾਹੁਲ ਦ੍ਰਵਿੜ ਦਾ ਬਤੌਰ ਕੋਚ ਆਖਰੀ ਟੂਰਨਾਮੈਂਟ, 2021 ‘ਚ ਸੰਭਾਲਿਆ ਸੀ ਅਹੁਦਾ
ਸ੍ਰੀ ਆਨੰਦਪੁਰ ਸਾਹਿਬ ਸੀਟ ‘ਤੇ ਮਾਲਵਿੰਦਰ ਕੰਗ ਵੱਡੀ ਲੀਡ ਨਾਲ ਜਿੱਤੇ ਹਨ। ਉਨ੍ਹਾਂ ਨੇ 8288 ਵੋਟਾਂ ਦੀ ਬੜ੍ਹਤ ਬਣਾਈ ਹੈ। ‘ਆਪ’ ਦੇ ਮਾਲਵਿੰਦਰ ਕੰਗ ਨੂੰ 204910, ਕਾਂਗਰਸ ਦੇ ਵਿਜੈਇੰਦਰ ਸਿੰਗਲਾ ਨੂੰ 196622, ਭਾਜਪਾ ਦੇ ਡਾ. ਸੁਭਾਸ਼ ਸ਼ਰਮਾ ਨੂੰ 127211, ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 78795 ਤੇ ਬਸਪਾ ਤੇ ਜਸਵੀਰ ਸਿੰਘ ਗੜ੍ਹੀ ਨੂੰ 66788 ਵੋਟਾਂ ਮਿਲੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: